ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਦੌਰਾਨ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਪੀ.ਜੀ.ਆਈ ‘ਚੋਂ ਮਿਲੀ ਛੁੱਟੀ ਮਿਲ ਗਈ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ‘ਚੋਂ ਪੱਥਰੀ ਹਟਾਉਣ ਲਈ ਉਹਨਾਂ ਦਾ ਬੀਤੇ ਦਿਨੀਂ ਪੀ.ਜੀ.ਆਈ. ਵਿਖੇ ਸਧਾਰਨ ਅਪਰੇਸ਼ਨ ਹੋਇਆ ਸੀ। ਇਸ ਦੌਰਾਨ ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਉਹ ਛੇਤੀ ਹੀ ਕੰਮਕਾਜ ਉਤੇ ਵਾਪਸ ਪਰਤਣਗੇ।