1984 ਕਤਲੇਆਮ ਮਾਮਲੇ ‘ਤੇ PM ਮੋਦੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ‘ਚ ਇਕ ਨਿੱਜੀ ਚੈਨਲ ਦੇ ਪ੍ਰੋਗਰਾਮ ‘ਚ ਸੰਬੋਧਿਤ ਕਰਦਿਆਂ ਹੋਇਆ 1984 ਦੇ ਸਿੱਖ ਦੰਗਿਆਂ ‘ਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੀ. ਐੱਮ. ਮੋਦੀ ਨੇ ਕਿਹਾ ਹੈ ਕਿ 4 ਸਾਲ ਪਹਿਲਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਨੇਤਾਵਾਂ ਨੂੰ ਸਜ਼ਾ ਮਿਲਣ ਲੱਗੇਗੀ, ਲੋਕਾਂ ਨੂੰ ਇਨਸਾਫ ਮਿਲਣ ਲੱਗੇਗਾ।
ਮੋਦੀ ਰਾਫੇਲ ਦਾ ਮੁੱਦਾ ਚੁੱਕਦੇ ਹੋਏ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆਂ। ਉਨ੍ਹਾਂ ਨੇ ਕਿਹਾ ਹੈ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਜਦੋਂ ਕੁਝ ਲੋਕ ਸਰਕਾਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਗਏ ਅਤੇ ਅਦਾਲਤ ਤੋਂ ਉਨ੍ਹਾਂ ਨੂੰ ਦੋ ਟੁੱਕ ਜਵਾਬ ਮਿਲਿਆ ਕਿ ਜੋ ਕੰਮ ਹੋਇਆ ਹੈ, ਉਹ ਪੂਰੀ ਪਾਰਦਿਸ਼ਤਾ ਨਾਲ ਹੋਇਆ ਹੈ, ਈਮਾਨਦਾਰੀ ਨਾਲ ਹੋਇਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦੇ ਨਾਲ ਖੜੀ ਕਾਂਗਰਸ ਨੇ ਰਾਫੇਲ ਜਹਾਜ਼ ਮਾਮਲੇ ‘ਤੇ ਬਖੇੜਾ ਖੜਾ ਕਰ ਇਕ ਵਾਰ ਫਿਰ ਫੌਜਿਆਂ ਦੇ ਮਨੋਬਲ ਨੂੰ ਤੋੜਨ ਦਾ ਯਤਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ ਕਾਂਗਰਸ ਦੇ ਨੇਤਾ ਬਿਆਨ ਇੱਥੇ ਦਿੰਦੇ ਹਨ ਅਤੇ ਤਾੜੀਆਂ ਪਾਕਿਸਤਾਨ ਵੱਜਦੀਆਂ ਹਨ।