ਸ਼ਿਮਲਾ ‘ਚ 3 ਘਰ ਸੜ ਕੇ ਹੋਏ ਸੁਆਹ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਵਿਚ ਚਿਰਗਾਂਵ ਤਹਿਸੀਲ ਦੇ ਸੇਰੀਬਾਸਾ ਪਿੰਡ ‘ਚ ਅੱਗ ਲੱਗਣ ਕਾਰਨ 3 ਘਰ ਸੜ ਕੇ ਸੁਆਹ ਹੋ ਗਏ। ਪੁਲਸ ਨੇ ਦੱਸਿਆ ਕਿ ਅੱਗ ਸੋਮਵਾਰ ਰਾਤ ਨੂੰ ਲੱਗੀ ਸੀ, ਜਿਸ ‘ਚ 3 ਘਰ ਅਤੇ ਇਕ ਤਬੇਲਾ ਸੜ ਕੇ ਸੁਆਹ ਹੋ ਗਿਆ। ਇਕ ਹੋਰ ਘਰ ਨੂੰ ਅੱਗ ਲੱਗੀ ਪਰ ਘੱਟ ਨੁਕਸਾਨ ਹੋਇਆ ਹੈ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਇਨਸਾਨ ਜਾਂ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਅੱਗ ਨਾਲ ਕਰੀਬ 1.5 ਕਰੋੜ ਰੁਪਏ ਦੀ ਜਾਇਦਾਦ ਤਬਾਹ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਸ਼ਾਟ ਸਰਕਿਟ ਕਾਰਨ ਅੱਗ ਲੱਗਣ ਦਾ ਖਦਸ਼ਾ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਕਿਸੇ ਤਰ੍ਹਾਂ ਦਾ ਸਾਜਿਸ਼ ਦਾ ਕੋਈ ਸ਼ੱਕ ਨਹੀਂ ਹੈ। ਇਸ ਸਿਲਸਿਲੇ ਵਿਚ ਜਾਂਚ ਜਾਰੀ ਹੈ।