ਕਮਲਨਾਥ ਦੇ ਖਿਲਾਫ ਭਾਜਪਾ ਨੇਤਾ ਤੇਜਿੰਦਰ ਬੱਗਾ ਦੀ ਭੁੱਖ ਹੜਤਾਲ

ਨਵੀਂ ਦਿੱਲੀ— ਦਿੱਲੀ ‘ਚ ਭਾਜਪਾ ਨੇਤਾ ਤੇਜਿੰਦਰ ਸਿੰਘ ਬੱਗਾ ਕਮਲਨਾਥ ਦੇ ਖਿਲਾਫ ਭੁੱਖ-ਹੜਤਾਲ ‘ਤੇ ਬੈਠੇ ਹਨ। ਤੇਜਿੰਦਰ ਸਿੰਘ ਬੱਗਾ ਦੀ ਮੰਗ ਹੈ ਕਿ ਕਮਲਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਜਾਵੇ, ਕਿਉਂਕਿ 1984 ਦੇ ਸਿੱਖ ਦੰਗਿਆਂ ‘ਚ ਕਮਲਨਾਥ ਦਾ ਹੱਥ ਰਿਹਾ ਹੈ। ਬੱਗਾ ਦਾ ਕਹਿਣਾ ਹੈ ਕਿ ਜਦੋਂ ਤੱਕ ਸਿੱਖਾਂ ਦੇ ਕਾਤਲ ਕਮਲਨਾਥ ਨੂੰ ਨਹੀਂ ਹਟਾਇਆ ਜਾਵੇਗਾ, ਉਨ੍ਹਾਂ ਦਾ ਅੰਦਲੋਨ ਜਾਰੀ ਰਹੇਗਾ। ਭਾਜਪਾ ਦਾ ਕਹਿਣਾ ਹੈ ਕਮਲਨਾਥ ਦੀ ਤਾਜਪੋਸ਼ੀ ਗਲਤ ਹੋਈ ਹੈ। ਤੇਜਿੰਦਰ ਸਿੰਘ ਬੱਗਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ 2004 ‘ਚ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਤੋਂ ਟਿਕਟ ਦੇਣਾ ਚਾਹੁੰਦੀ ਸੀ ਪਰ ਵਿਰੋਧ ਕਾਰਨ ਉਨ੍ਹਾਂ ਨੂੰ ਇਹ ਫੈਸਲਾ ਵਾਪਸ ਲਿਆ ਸੀ। ਬੱਗਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਸਿੱਖਾਂ ਦੇ ਜ਼ਖਮਾਂ ‘ਤੇ ਨਮਕ ਛਿੜਕ ਰਹੀ ਹੈ।
ਜ਼ਿਕਰਯੋਗ ਹੈ ਕਿ ਕਮਲਨਾਥ ਵੀ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ ‘ਚ ਵਾਪਸ ਘਿਰ ਗਏ ਹਨ। 1984 ‘ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਦੰਗੇ ਹੋਏ ਸਨ, ਇਨ੍ਹਾਂ ਨੂੰ ਭੜਕਾਉਣ ‘ਚ ਸੱਜਣ ਕੁਮਾਰ ਸਮੇਤ ਕਮਲਨਾਥ ਅਤੇ ਸੱਜਣ ਕੁਮਾਰ ਵੀ ਸ਼ਾਮਲ ਹੋਣ ਦੇ ਦੋਸ਼ ਸਨ। ਦੰਗਿਆਂ ਨਾਲ ਪੀੜਤ ਲੋਕਾਂ ਨੇ ਕਾਂਗਰਸ ਵੱਲੋਂ ਕਮਲਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ‘ਤੇ ਸਵਾਲ ਚੁੱਕੇ ਹਨ। ਕਮਲਨਾਥ ‘ਤੇ ਦੋਸ਼ ਸਨ ਕਿ ਸਿੱਖ ਦੰਗਿਆਂ ਦੌਰਾਨ ਗੁਰਦੁਆਰਾ ਰਕਾਬ ਗੰਜ ਦੀ ਘੇਰਾਬੰਦੀ ਦੌਰਾਨ ਉਹ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਭੀੜ ਦਾ ਸੰਚਾਲਨ ਕੀਤਾ। ਕਮਲਨਾਥ ਨੇ ਇਸ ਮਾਮਲੇ ‘ਚ ਖੁਦ ਨੂੰ ਨਿਰਦੋਸ਼ ਦੱਸਿਆ ਸੀ, ਉਨ੍ਹਾਂ ਦਾ ਕਹਿਣਾ ਸੀ ਕਿ ਉਹ ਉੱਥੇ ਪਾਰਟੀ ਦੇ ਕਹਿਣ ‘ਤੇ ਭੀੜ ਨੂੰ ਗੁਰਦੁਆਰੇ ‘ਤੇ ਹਮਲਾ ਕਰਨ ਤੋਂ ਰੋਕਣ ਲਈ ਗਏ ਸਨ।