ਪੰਚਾਇਤੀ ਚੋਣਾਂ ਕਾਰਨ 90 ਫੀਸਦੀ ਅਸਲਾ ਥਾਣਿਆਂ ‘ਚ ਜਮ੍ਹਾਂ

ਨਵਾਂਗਾਓਂ : ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਨਵਾਂਗਾਓਂ ਅਤੇ ਮੁੱਲਾਂਪੁਰ ਗਰੀਬਦਾਸ ਥਾਣੇ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੇ ਅਸਲਾ ਜਮ੍ਹਾਂ ਕਰਾਇਆ ਹੈ। ਪਿੰਡ ਮੁੱਲਾਂਪੁਰ ਗਰੀਬਦਾਸ ਥਾਣੇ ਅਧੀਨ 47 ਪਿੰਡ ਆਉਂਦੇ ਹਨ। ਐੱਸ. ਐੱਚ. ਓ. ਰਾਜੇਸ਼ ਹਸਤੀਰ ਨੇ ਦੱਸਿਆ ਕਿ ਥਾਣੇ ‘ਚ ਕਰੀਬ 90 ਫੀਸਦੀ ਅਸਲਾ ਜਮ੍ਹਾਂ ਹੋ ਗਿਆ ਹੈ। ਉੱਥੇ ਹੀ ਨਵਾਂਗਾਓਂ ਥਾਣੇ ਅਧੀਨ 7 ਪਿੰਡ ਆਉਂਦੇ ਹਨ ਅਤੇ ਥਾਣੇ ‘ਚ ਕਰੀਬ 70 ਫੀਸਦੀ ਅਸਲਾ ਜਮ੍ਹਾਂ ਹੋ ਗਿਆ ਹੈ। ਬਾਕੀ ਬਚੇ ਅਸਲੇ ਨੂੰ ਜਮ੍ਹਾਂ ਕਰਾਉਣ ਲਈ ਪੁਲਸ ਪਿੰਡਾਂ ‘ਚ ਜਾਂਚ ਕਰ ਰਹੀ ਹੈ। ਜੇਕਰ ਕੋਈ 20 ਦਸੰਬਰ ਤੋਂ ਪਹਿਲਾਂ ਅਸਲਾ ਜਮ੍ਹਾਂ ਨਹੀਂ ਕਰਾਉਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ।