ਅਯੁੱਧਿਆ ‘ਚ ਢਾਹ ਦਿੱਤੇ ਜਾਣਗੇ ਪੁਰਾਣੇ ਮੰਦਰ ਅਤੇ ਭਵਨ, ਨੋਟਿਸ ਜਾਰੀ

ਅਯੁੱਧਿਆ— ਇੱਥੋਂ ਦੇ ਪੁਰਾਣੇ ਮੰਦਰਾਂ ਨੂੰ ਢਾਹ ਦਿੱਤਾ ਜਾਵੇਗਾ। ਇਸ ਲਈ ਅਯੁੱਧਿਆ ਨਗਰ ਨਿਗਮ ਨੇ ਕਮਰ ਕੱਸ ਲਈ ਹੈ। ਨਗਰ ਨਿਗਮ ਅਨੁਸਾਰ ਸੁਰੱਖਿਆ ਦੇ ਹਿਸਾਬ ਨਾਲ ਇਹ ਬੇਹੱਦ ਪੁਰਾਣੇ ਘਰ ਅਤੇ ਮੰਦਰ ਲੋਕਾਂ ਲਈ ਖਤਰੇ ਦੀ ਘੰਟੀ ਬਣ ਚੁਕੇ ਹਨ। ਇਸ ਲਈ ਲਗਭਗ 176 ਪੁਰਾਣੇ ਭਵਨ ਅਤੇ ਮੰਦਰਾਂ ਦੇ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਹੈ। ਅਯੁੱਧਿਆ ਨਗਰ ਨਿਗਮ ਦੇ ਕਮਿਸ਼ਨਰ ਆਰ.ਐੱਸ. ਗੁਪਤਾ ਨੇ ਕਿਹਾ ਕਿ ਭਾਵੇਂ ਉਹ ਮੰਦਰ ਹੋਣ ਜਾਂ ਘਰ, ਲੋਕਾਂ ਕੋਲ ਉਨ੍ਹਾਂ ਦਾ ਖੁਦ ਦਾ ਬਦਲ ਹੋਵੇਗਾ ਕਿ ਉਹ ਇਸ ਨੂੰ ਤੋੜਨਾ ਚਾਹੁੰਦੇ ਹਨ ਜਾਂ ਇਸ ਦਾ ਮੁੜ ਨਿਰਮਾਣ ਕਰਨਾ ਚਾਹੁੰਦੇ ਹਨ।
ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਭਵਨ ਦੇ ਮਾਲਕ ਜਾਂ ਮੰਦਰ ਦੇ ਗਾਰਡੀਅਨ ਇਸ ਨੂੰ ਨਸ਼ਟ ਕਰਨਾ ਚਾਹੁੰਦੇ ਹਨ, ਢਾਹੁਣਾ ਚਾਹੁੰਦੇ ਹਨ ਤਾਂ ਉਹ ਨਗਰ ਨਿਗਮ ਤੋਂ ਵੀ ਮਦਦ ਮੰਗ ਸਕਦੇ ਹਨ। 176 ‘ਚੋਂ 59 ਲੋਕਾਂ ਨੇ ਆਪਣੇ ਘਰਾਂ ਦਾ ਮੁੜ ਨਿਰਮਾਣ ਕੀਤਾ ਹੈ, ਜਿਨ੍ਹਾਂ ‘ਚੋਂ 6 ਲੋਕਾਂ ਨੇ ਆਪਣੀ ਬਿਲਡਿੰਗ ਨੂੰ ਨਸ਼ਟ ਕਰਵਾ ਦਿੱਤਾ ਹੈ। ਜੇਕਰ ਉਹ ਇਸ ਨੂੰ ਮੁੜ ਨਿਰਮਾਣ ਕਰਵਾਉਣਾ ਚਾਹੁੰਦੇ ਹਨ ਤਾਂ ਇਸ ਦੀ ਵ ਪੂਰੀ ਜਾਣਕਾਰੀ ਸਾਨੂੰ ਦੇਣ। ਨਗਰ ਨਿਗਮ ਵੱਲੋਂ ਉਨ੍ਹਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਇਸ ਤੈਅ ਸਮੇਂ ਦੇ ਅੰਦਰ ਉਨ੍ਹਾਂ ਨੂੰ ਦੱਸ ਦਿੱਤਾ ਜਾਵੇ ਕਿ ਉਨ੍ਹਾਂ ਨੇ ਕੀ ਕਰਨਾ ਹੈ ਨਹੀਂ ਤਾਂ ਇਹ ਭਵਨ ਅਤੇ ਮੰਦਰ ਢਾਹ ਦਿੱਤੇ ਜਾਣਗੇ। ਜਾਣਕਾਰੀ ਅਨੁਸਾਰ ਅਯੁੱਧਿਆ ‘ਚ 200 ਦੇ ਕਰੀਬ ਅਜਿਹੇ ਛੋਟੇ-ਵੱਡੇ ਮੰਦਰ ਹਨ, ਜੋ ਸੁਰੱਖਿਆ ਦੇ ਲਿਹਾਜ ਨਾਲ ਕਾਫੀ ਖਰਾਬ ਹਾਲਤ ‘ਚ ਪਹੁੰਚ ਚੁਕੇ ਹਨ, ਉੱਥੇ ਹੀ 173 ਕਰੀਬ ਪੁਰਾਣੇ ਭਵਨ ਹੈ। ਨਗਰ ਨਿਗਮ ਅਨੁਸਾਰ 6 ਬੇਹੱਦ ਖਰਾਬ ਰਿਹਾਇਸ਼ ਖਰਾਬ ਹਾਲਤ ‘ਚ ਪਹੁੰਚ ਚੁਕੇ ਹਨ, ਉਨ੍ਹਾਂ ਨੂੰ ਢਾਹ ਦਿੱਤਾ ਗਿਆ ਹੈ, ਬਾਕੀ ਲਈ ਨੋਟਿਸ ਜਾਰੀ ਕੀਤਾ ਗਿਆ ਹੈ।