ਅਗਸਤਾ ਵੈਸਟਲੈਂਡ ਮਾਮਲਾ-ਫਿਰ 4 ਦਿਨਾਂ ਲਈ CBI ਹਿਰਾਸਤ ‘ਚ ਮਿਸ਼ੇਲ

ਨਵੀਂ ਦਿੱਲੀ-ਅਗਸਤਾ ਵੈਸਟਲੈਂਡ ਮਾਮਲੇ ‘ਚ ਗ੍ਰਿਫਤਾਰ ਵਿਚੋਲੀਏ ਕ੍ਰਿਸ਼ਚੀਅਨ ਮਿਸ਼ੇਲ ਜੇਮਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਿਰ 4 ਦਿਨਾਂ ਲਈ ਸੀ. ਬੀ. ਆਈ. ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਤੋਂ ਬਾਅਦ ਹੁਣ ਮਾਮਲੇ ਦੀ ਅਗਲੀ ਸੁਣਵਾਈ 4 ਦਿਨਾਂ ਬਾਅਦ ਹੋਵੇਗੀ।
ਇਸ ਦੌਰਾਨ ਕ੍ਰਿਸ਼ਚੀਅਨ ਮਿਸ਼ੇਲ ਦੀ ਵਕੀਲ ਰੋਜ਼ਮੈਰੀ ਪੈਟਰੀਜ਼ੀ ਵੀ ਪਟਿਆਲਾ ਹਾਊਸ ਕੋਰਟ ‘ਚ ਮੌਜੂਦ ਸੀ। ਮਿਸ਼ੇਲ ਦੀ ਵਕੀਲ ਰੋਜ਼ਮੈਰੀ ਪੈਟਰੀਜ਼ੀ ਨੇ ਕੋਰਟ ਨੂੰ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਮਿਸ਼ੇਲ ਨੂੰ ਰਿਪ੍ਰਜੈਂਟ ਕਰ ਰਹੀ ਹੈ। ਇਸ ਤੋਂ ਇਲਾਵਾ ਇਟਲੀ ਅਤੇ ਸਵਿਜ਼ਟਰਲੈਂਡ ‘ਚ ਵੀ ਉਨ੍ਹਾਂ ਨੇ ਮਿਸ਼ੇਲ ਨੂੰ ਰਿਪ੍ਰਜੈਂਟ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਸਿਰਫ 10 ਮਿੰਟ ਤੱਕ ਆਪਣੀ ਗੱਲ ਦੱਸਣ ਦਾ ਸਮਾਂ ਦਿੱਤਾ ਗਿਆ ਸੀ।
ਰੋਜਮੈਰੀ ਨੇ ਦੱਸਿਆ ਹੈ ਕਿ ਇਸ ਮਾਮਲੇ ‘ਚ ਉਸ ਦੇ ਕੋਲ ਕੁਝ ਡਾਕੂਮੈਂਟ ਹਨ, ਉਹ ਕੋਰਟ ਦੇ ਸਾਹਮਣੇ ਉਨ੍ਹਾਂ ਨੂੰ ਪੇਸ਼ ਕਰਨਾ ਚਾਹੁੰਦੀ ਹੈ ਪਰ ਕੋਰਟ ਨੇ ਉਸ ਸਮੇਂ ਤੱਕ ਮਿਸ਼ੇਲ ਨੂੰ ਰਿਮਾਂਡ ‘ਤੇ ਭੇਜ ਦਿੱਤਾ ਹੈ। ਮਿਸ਼ੇਲ ਨੂੰ 4 ਦਸੰਬਰ ਨੂੰ ਦੁਬਈ ਤੋਂ ਹਵਾਲਗੀ ਦੇ ਤੌਰ ‘ਤੇ ਇੱਥੇ ਲਿਆਂਦਾ ਗਿਆ ਸੀ।