ਸੈਮੀਫਾਈਨਲ ਨਾਲ ਸਾਬਤ ਹੁੰਦਾ ਹੈ ਕਿ ਭਾਜਪਾ ਕਿਤੇ ਨਹੀਂ ਹੈ- ਮਮਤਾ

ਨਵੀਂ ਦਿੱਲੀ— 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਾਂ ਦੀ ਗਿਣਤੀ ਦੌਰਾਨ ਆ ਰਹੇ ਰੁਝਾਨਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ 2019 ‘ਚ ਹੋਣ ਜਾ ਰਹੇ ਫਾਈਨਲ ਮੈਚ ਤੋ ਪਹਿਲਾਂ ਸੈਮੀਫਾਈਨਲ ‘ਚ ਭਾਜਪਾ ਕਿਤੇ ਨਜ਼ਰ ਨਹੀਂ ਆ ਰਹੀ ਅਤੇ ਲੋਕਤੰਤਰ ‘ਚ ‘ਮੈਨ ਆਫ ਦਿ ਮੈਚ’ ਹਮੇਸ਼ਾ ਜਨਤਾ ਹੁੰਦੀ ਹੈ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕਰ ਕੇ ਕਿਹਾ,”ਲੋਕਾਂ ਨੇ ਭਾਜਪਾ ਦੇ ਖਿਲਾਫ ਵੋਟ ਪਾਏ। ਇਹ ਜਨਾਦੇਸ਼ ਹੈ ਅਤੇ ਇਹ ਦੇਸ਼ ਦੇ ਲੋਕਾਂ ਦੀ ਜਿੱਤ ਹੈ ਇਹ ਲੋਕਤੰਤਰ ਦੀ ਜਿੱਤ ਅਤੇ ਅਨਿਆਂ, ਅੱਤਿਆਚਾਰ, ਸੰਸਥਾਨਾਂ ਦੀ ਬਰਬਾਦੀ, ਏਜੰਸੀਆਂ ਦੇ ਗਲਤ ਵਰਤੋਂ, ਗਰੀਬ ਲੋਕਾਂ, ਕਿਸਾਨਾਂ, ਨੌਜਵਾਨਾਂ, ਦਲਿਤਾਂ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪਿਛੜਾ ਵਰਗ (ਓ.ਬੀ.ਸੀ.), ਘੱਟ ਗਿਣਤੀ ਅਤੇ ਆਮ ਵਰਗ ਲਈ ਕੋਈ ਕੰਮ ਨਹੀਂ ਕਰਨ ਦੇ ਖਿਲਾਫ ਹਾਸਿਲ ਜਿੱਤ ਹੈ।”
ਫਿਲਹਾਲ ਦਿੱਲੀ ‘ਚ ਮੌਜੂਦ ਅਤੇ ਵਿਰੋਧੀ ਨੇਤਾਵਾਂ ਨਾਲ ਬੈਠਕ ਕਰ ਰਹੀ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਨੇ ਇਹ ਵੀ ਕਿਹਾ ਕਿ ਇਹ ਰੁਝਾਨ 2019 ਦੀਆਂ ਆਮ ਚੋਣਾਂ ਦੇ ਨਤੀਜਿਆਂ ਵੱਲ ਇਸ਼ਾਰਾ ਕਰਦੇ ਹਨ। ਮਮਤਾ ਨੇ ਟਵੀਟ ਕੀਤਾ,”ਸੈਮੀਫਾਈਨਲ ਤੋਂ ਸਾਬਤ ਹੁੰਦਾ ਹੈ ਕਿ ਸਾਰੇ ਰਾਜਾਂ ‘ਚ ਭਾਜਪਾ ਕਿਤੇ ਵੀ ਨਹੀਂ ਹੈ। ਇਹ 2019 ‘ਚ ਹੋਣ ਜਾ ਰਹੇ ਫਾਈਨਲ ਮੈਚ ਦਾ ਅਸਲੀ ਲੋਕਤੰਤਰੀ ਸੰਕੇਤ ਹੈ। ਲੋਕਤੰਤਰ ‘ਚ ਜਨਤਾ ਹੀ ਹਮੇਸ਼ਾ ‘ਮੈਨ ਆਫ ਦਿ ਮੈਚ’ ਹੁੰਦੀ ਹੈ।”