ਸ਼ੋਪੀਆ ‘ਚ ਪੁਲਸ ਪੋਸਟ ‘ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ

ਸ਼੍ਰੀਨਗਰ-ਅੱਤਵਾਦੀਆਂ ਨੇ ਅਚਾਨਕ ਪੁਲਸ ਪੋਸਟ ‘ਤੇ ਹਮਲਾ ਕੀਤਾ, ਜਿਸ ‘ਚ 3 ਪੁਲਸ ਕਰਮਚਾਰੀ ਸ਼ਹੀਦ ਹੋ ਗਏ ਅਤੇ 1 ਹੋਰ ਜ਼ਖਮੀ ਹੋ ਗਿਆ। ਹਮਲਾ ਸ਼ੋਪੀਆ ਦੇ ਜੈਨਪੋਰਾ ਸਥਿਤ ਪੁਲਸ ਪੋਸਟ ‘ਤੇ ਕੀਤਾ ਗਿਆ। ਰਿਪੋਰਟ ਮੁਤਾਬਕ ਅੱਤਵਾਦੀਆਂ ਦੇ ਗਰੁੱਪ ਨੇ ਪੋਸਟ ‘ਤੇ ਗੋਲੀਬਾਰੀ ਕੀਤੀ। ਜ਼ਖਮੀ ਪੁਲਸ ਕਰਮਚਾਰੀਆਂ ਨੂੰ ਹਸਪਤਾਲ ‘ਚ ਲਿਜਾਇਆ ਗਿਆ ਅਤੇ ਜਿਨ੍ਹਾਂ ਚੋਂ 3 ਦੀ ਮੌਤ ਹੋ ਚੁੱਕੀ ਹੈ ਪਰ 1 ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਰਿਪੋਰਟ ਮੁਤਾਬਕ ਅੱਤਵਾਦੀ ਹਮਲਾ ਕਰਨ ਤੋਂ ਬਾਅਦ ਰਾਈਫਲਾਂ ਲੈ ਕੇ ਭੱਜਣ ‘ਚ ਕਾਮਯਾਬ ਰਹੇ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤਰ ‘ਚ ਘੱਟ ਗਿਣਤੀ ਦੀ ਸੁਰੱਖਿਆ ਲਈ ਪੋਸਟ ਬਣਾਈ ਗਈ ਸੀ। ਸੁਰੱਖਿਆ ਬਲਾਂ ਦਾ ਦਲ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਸਖਤ ਖੋਜ ਮੁਹਿੰਮ ਚਲਾਈ ਜਾ ਰਹੀ ਹੈ।