ਲੋਕਾਂ ਦੇ ਭਰੋਸੇ ਕਾਰਨ ਜਿੱਤੀ ਕਾਂਗਰਸ : ਬਲਬੀਰ ਸਿੱਧੂ

ਚੰਡੀਗੜ੍ਹ : ਪੰਜ ਸੂਬਿਆਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਜਿੱਤ ‘ਤੇ ਬੋਲਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ਲੋਕਾਂ ਦਾ ਭਰੋਸਾ ਹੈ, ਜੋ ਕਾਂਗਰਸ ਨੂੰ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਕਾਂਗਰਸ ਦੇਸ਼ ਦੇ 2 ਸੂਬਿਆਂ ‘ਚ ਹੀ ਸੀ ਪਰ ਫਿਰ ਵੀ ਪਾਰਟੀ ਨੇ ਮੈਦਾਨ ਨਹੀਂ ਛੱਡਿਆ ਸੀ ਅਤੇ ਇਸ਼ ਦਾ ਨਤੀਜਾ ਅੱਜ ਦੀਆਂ ਚੋਣਾਂ ‘ਚ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਦੀ ਹੀ ਸਰਕਾਰ ਆਵੇਗੀ ਅਤੇ ਜਨਤਾ ਜੋ ਬਦਲ ਲੱਭ ਰਹੀ ਹੈ, ਉਹ ਕਾਂਗਰਸ ਪਾਰਟੀ ਹੀ ਹੈ।