ਭਾਜਪਾ ਦੇ ਮਹਾਬਲੀ ਯੋਗੀ ਨੂੰ ਵੱਡਾ ਝਟਕਾ, 3 ਸੂਬਿਆਂ ‘ਚ ਮਿਲੀ ਹਾਰ

ਨਵੀਂ ਦਿੱਲੀ-ਦੇਸ਼ ਦੇ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਬਹੁਤ ਮਿਹਨਤ ਕੀਤੀ ਸੀ ਅਤੇ ਆਪਣੇ ਨਾਂ ਜਿੱਤ ਦਰਜ ਕਰਵਾਉਣ ਦੇ ਲਈ ਪਾਰਟੀ ਦੇ ਦਿੱਗਜ਼ ਨੇਤਾਵਾਂ ਦੀ ਫੌਜ ਸੂਬਿਆਂ ‘ਚ ਭੇਜੀ ਸੀ। ਇਨ੍ਹਾਂ ‘ਚ ਸਭ ਤੋਂ ਅੱਗੇ ਰਹੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਜਿਨ੍ਹਾਂ ਨੇ ਕਈ ਸੂਬਿਆਂ ‘ਚ ਜਬਰਦਸਤ ਮੁਹਿੰਮ ਵੀ ਚਲਾਈਆਂ ਅਤੇ ਇਸ ਦੇ ਨਾਲ ਯੋਗੀ ਨੇ ਰਾਮ ਮੰਦਰ ਮੁੱਦਾ ਵੀ ਜ਼ੋਰ ਸ਼ੋਰ ਨਾਲ ਚੁੱਕਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਜਾਦੂ ਨਹੀਂ ਚੱਲਿਆ।
ਅਸਲ ‘ਚ ਯੋਗੀ ਨੇ ਛੱਤੀਸਗੜ੍ਹ ਦੀਆਂ 8 ਸੀਟਾਂ ‘ਤੇ ਜਨਸਭਾਵਾਂ ਕੀਤੀਆਂ ਸਨ। ਹੁਣ ਤੱਕ ਆਏ ਰੁਝਾਨ ਦੇ ਅਨੁਸਾਰ ਇਨ੍ਹਾਂ 8 ਸੀਟਾਂ ‘ਤੇ ਭਾਜਪਾ ਨੂੰ ਸਿਰਫ 1 ਹੀ ਸੀਟ ‘ਤੇ ਜਿੱਤ ਪ੍ਰਾਪਤ ਹੋਈ। 4 ਸੁਬਿਆਂ ‘ਚ ਯੋਗੀ ਆਦਿੱਤਿਆਨਾਥ ਨੇ ਕੁੱਲ 70 ਸਭਾਵਾਂ ਕੀਤੀਆਂ। ਉਨ੍ਹਾਂ ਨੇ ਸਭ ਤੋਂ ਜ਼ਿਆਦਾ 26 ਚੋਣ ਸਭਾਵਾਂ ਰਾਜਸਥਾਨ ‘ਚ ਕੀਤੀਆਂ ਸਨ। ਛੱਤੀਸਗੜ੍ਹ ‘ਚ 19 ਅਤੇ ਮੱਧ ਪ੍ਰਦੇਸ਼ ‘ਚ 17 ਸਭਾਵਾਂ ਕੀਤੀਆਂ। ਤੇਲੰਗਾਨਾ ‘ਚ ਸੀ. ਐੱਮ. ਦੀਆਂ 8 ਸਭਾਵਾਂ ਹੋਈਆਂ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਾਰੀਆਂ ਸੀਟਾਂ ‘ਤੇ ਵਿਸ਼ੇਸ਼ ਤੌਰ ‘ਤੇ ਪ੍ਰਚਾਰ ਕੀਤਾ, ਜਿੱਥੋਂ ਕਾਂਗਰਸ ਨੇ ਮੁਸਲਿਮ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਹੀ ਯੋਗੀ ਨੇ ਹਨੂੰਮਾਨ ਲਈ ਦਲਿਤ ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਨ੍ਹਾਂ ਸਾਰਿਆਂ ਦੇ ਬਾਵਜੂਦ ਬੀ. ਜੇ. ਪੀ. ਨੂੰ ਸੰਭਾਵਿਤ ਨਤੀਜੇ ਮਿਲਣ ਦੀ ਆਸ ਨਹੀਂ ਹੈ।
5 ਸੂਬਿਆਂ ਦਾ ਮਿਲ ਕੇ ਨਰਿੰਦਰ ਮੋਦੀ ਨੇ 32 ਅਤੇ ਅਮਿਤ ਸ਼ਾਹ ਨੇ 58 ਰੈਲੀਆਂ ਕੀਤੀਆਂ। ਅਮਿਤ ਸ਼ਾਹ ਨੇ 12 ਰੋਡ ਸ਼ੋਅ ਕੀਤੇ ਅਤੇ 31 ਸੰਗਠਨ ਬੈਠਕਾਂ ‘ਚ ਵੀ ਸ਼ਾਮਿਲ ਹੋਏ। ਉਨ੍ਹਾਂ ਨੇ ਕਮਿਊਨਿਟੀ ਗਰੁੱਪ ਦੀਆਂ 34 ਬੈਠਕਾਂ, 19 ਧਾਰਮਿਕ ਅਤੇ ਸੰਸਕ੍ਰਿਤੀ ਸਮਾਰੋਹ ਅਤੇ 154 ਹੋਰ ਪ੍ਰੋਗਰਾਮਾਂ ‘ਚ ਵੀ ਸ਼ਾਮਿਲ ਹੋਏ ਸਨ। ਚੋਣਾਂ ਦੇ ਰੁਝਾਨਾਂ ਤੋਂ ਤਾਂ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਯੋਗੀ ਦਾ ਜਾਦੂ ਇਨ੍ਹਾਂ 5 ਸੂਬਿਆਂ ‘ਚ ਜ਼ਿਆਦਾ ਨਹੀਂ ਚੱਲ ਸਕਿਆ ਹੈ।