ਸਬਰੀਮਾਲਾ ਮੰਦਰ ‘ਚ ਔਰਤਾਂ ਦੇ ਦਾਖਲ ਹੋਣ ਦੀ ਕੋਸ਼ਿਸ਼ ਅਸਫਲ

ਨਵੀਂ ਦਿੱਲੀ— ਕੇਰਲ ਦੇ ਸਬਰੀਮਾਲਾ ਮੰਦਰ ‘ਚ ਪੂਜਾ ਕਰਨ ਲਈ ਆਈ ਔਰਤਾਂ ਸ਼ਰਧਾਲੂਆਂ ਨੂੰ ਮੰਦਰ ‘ਚ ਪ੍ਰਵੇਸ਼ ਕਰਨ ਲਈ ਕੋਸ਼ਿਸ਼ ਨੂੰ ਸ਼ਨੀਵਾਰ ਨੂੰ ਇਕ ਵਾਰ ਫਿਰ ਤੋਂ ਅਸਫਲ ਕਰ ਦਿੱਤਾ ਗਿਆ। ਪੰਬਾ ਤੋਂ ਸ਼ਨੀਧਾਮ ਵੱਲ ਆਉਣ ਵਾਲੀਆਂ ਦੋ ਔਰਤਾਂ ਨੂੰ ਮਾਰਾਕੁਟੱਮ ਦੇ ਕੋਲ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਦਕਿ ਪੁਲਸ ਨੇ ਔਰਤਾਂ ਨੂੰ ਰੋਕਣ ਦੇ ਦੋਸ਼ ‘ਚ ਤਿੰਨ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰ ਲਿਆ। ਸ਼ਰਧਾਲੂਆਂ ਨੇ ਦੋਸ਼ ਲਗਾਇਆ ਕਿ ਆਂਧਰ ਪ੍ਰਦੇਸ਼ ਨਿਵਾਸੀ ਔਰਤਾਂ ਵਿਸ਼ਵ ਪ੍ਰਸਿੱਧ ਮੰਦਰ ਦੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ਨੂੰ ਤੋੜਣ ਲਈ ਪੁਲਸ ਦੇ ‘ਮੌਨ’ ਸਮਰਥਨ ਦੇ ਨਾਲ ਪੈਦਲ ਯਾਤਰਾ ਕਰ ਰਹੀਆਂ ਸਨ।
ਸ਼ਰਧਾਲੂਆਂ ਨੇ ਦੋਸ਼ ਲਗਾਇਆ ਕਿ ਪੁਲਸ ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ‘ਚ ਪ੍ਰਵੇਸ਼ ਦੀ ਇਜਾਜ਼ਤ ਦੇਣ ਸਬੰਧੀ 8 ਸਤੰਬਰ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਂ ‘ਤੇ ਮੰਦਰ ਦੀਆਂ ਪਰੰਪਰਾਵਾਂ ਨੂੰ ਤੋੜਣ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ। ਇਸ ਵਿਚ ਪੁਲਸ ਨੇ ਤਿੰਨ ਸ਼ਰਧਾਲੂਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਨੇ ਔਰਤਾਂ ਦੇ ਪ੍ਰਵੇਸ਼ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦਾ ਰਸਤਾ ਬਲੋਕ ਕੀਤਾ। ਗ੍ਰਿਫਤਾਰ ਲੋਕਾਂ ਨੂੰ ਪੰਬਾ ਪੁਲਸ ਥਾਣੇ ਲਿਜਾਇਆ ਗਿਆ। ਬਾਅਦ ‘ਚ ਦੋ ਔਰਤਾਂ ਨੂੰ ਪੰਬਾ ‘ਚ ਪੁਲਸ ਗਾਰਡ ਰੂਮ ‘ਚ ਲਿਜਾਇਆ ਗਿਆ।