ਦੇਸ਼ ਦੇ ਨਵੇਂ ਚੋਣ ਕਮਿਸ਼ਨਰ ਬਣੇ ਸੁਨੀਲ ਅਰੋੜਾ

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਨਿਯੁਕਤ ਕੀਤੇ ਗਏ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਤਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਸੁਨੀਲ ਅਰੋੜਾ ਨੇ ਸ਼ਨੀਵਾਰ ਨੂੰ ਰਿਟਾਇਰ ਹੋਏ ਓ.ਪੀ.ਰਾਵਤ ਦੀ ਥਾਂ ਲਈ। ਦੱਸ ਦਈਏ ਕਿ ਓ.ਪੀ. ਰਾਵਤ ਦਾ ਕਾਰਜਕਾਲ ਇਕ ਦਸੰਬਰ ਨੂੰ ਖਤਮ ਹੋ ਗਿਆ ਸੀ। ਸਾਲ 2019 ਦੀਆਂ ਲੋਕਸਭਾ ਚੋਣਾਂ ਮੁੱਖ ਚੋਣ ਕਮਿਸ਼ਨਰ ਦੇ ਤੌਰ ‘ਤੇ ਸੁਨੀਲ ਅਰੋੜਾ ਦੀ ਨਿਗਰਾਨੀ ‘ਚ ਹੋਣਗੀਆਂ। ਲੋਕਸਭਾ ਚੋਣਾਂ ਦੇ ਇਲਾਵਾ ਜੰਮੂ-ਕਸ਼ਮੀਰ, ਓਡੀਸ਼ਾ, ਮਹਾਰਾਸ਼ਟਰ, ਹਰਿਆਣਾ,ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਦਾਰੀ ਵੀ ਇਨ੍ਹਾਂ ਦੇ ਹੀ ਮੋਢਿਆਂ ‘ਤੇ ਹੈ। ਇਨ੍ਹਾਂ ਸਾਰੇ ਰਾਜਾਂ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣਗੀਆਂ।