ਦਿੱਲੀ ‘ਚ ਚਲੇਗਾ ‘ਝਾੜੂ’ ਦਾ ਜਾਦੂ, ‘ਆਪ’ ਦੀ ਮੁੜ ਹੋਵੇਗੀ ਵਾਪਸੀ

ਨਵੀਂ ਦਿੱਲੀ— ਦਿੱਲੀ ‘ਚ ਆਮ ਆਦਮੀ ਪਾਰਟੀ (ਆਪ) ਇਕ ਵਾਰ ਫਿਰ ਆਪਣਾ ਜਾਦੂ ਚਲਾਵੇਗੀ। ਜੀ ਹਾਂ, ਦਿੱਲੀ ਦੀ ਜਨਤਾ ਨੂੰ ‘ਆਪ’ ਸਰਕਾਰ ਦੇ ਕੰਮ ਕਾਫੀ ਪਸੰਦ ਆ ਰਹੇ ਹਨ। ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ। ਸਰਵੇ ਵਿਚ ਸ਼ਾਮਲ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਮੁੜ ਤੋਂ ਮੁੱਖ ਮੰਤਰੀ ਦੇ ਤੌਰ ‘ਤੇ ਦੇਖਣਾ ਪਸੰਦ ਕਰਨਗੇ। ਦਰਅਸਲ ‘ਨੇਤਾ ਐਪ’ ਨੇ 70,000 ਲੋਕਾਂ ਤੋਂ ਦਿੱਲੀ ਦੀ ਮੌਜੂਦਾ ‘ਆਪ’ ਸਰਕਾਰ ਬਾਰੇ ਉਨ੍ਹਾਂ ਦੇ ਰਾਏ ਲਈ। ਇਸ ਵਿਚ ਸ਼ਾਮਲ 65 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਸਰਕਾਰ ਦਾ ਕੰਮ ਪਸੰਦ ਆਇਆ। ਹਾਲਾਂਕਿ 35 ਫੀਸਦੀ ਲੋਕਾਂ ਨੇ ਇਹ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਸਰਕਾਰ ਦਾ ਕੰਮ ਪਸੰਦ ਆਇਆ ਅਤੇ ਨਾ ਹੀ ਉਹ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।
ਸਰਵੇ ਦੇ ਨਤੀਜਿਆਂ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਮੁੜ ਤੋਂ ਦਿੱਲੀ ਵਿਚ ਸਰਕਾਰ ਬਣਾ ਸਕਦੀ ਹੈ। ਸਰਵੇ ਦੇ ਹਿਸਾਬ ਨਾਲ ‘ਆਪ’ ਦਿੱਲੀ ਵਿਚ 44 ਸੀਟਾਂ ਜਿੱਤ ਸਕਦੀ ਹੈ। ਸਰਵੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਿਛੜੇ ਵਰਗ ਅਤੇ ਹੇਠਲੇ ਮੱਧ ਵਰਗ ਦੇ ਲੋਕ ਪਾਰਟੀ ਦਾ ਮਜ਼ਬੂਤ ਵੋਟ ਬੈਂਕ ਹੈ। ਦਿੱਲੀ ਵਾਸੀਆਂ ਨੂੰ ‘ਆਪ’ ਸਰਕਾਰ ਦੀਆਂ ਕਈ ਯੋਜਨਾਵਾਂ ਪਸੰਦ ਆਈਆਂ। ਪ੍ਰਦੂਸ਼ਣ ‘ਚ ਕੁਝ ਸੁਧਾਰ ਨਾ ਆ ਸਕਣ ਕਾਰਨ ਸਰਕਾਰ ਤੋਂ ਨਾਰਾਜ਼ਗੀ ਦੀ ਇਕ ਵਜ੍ਹਾ ਹੋ ਸਕਦੀ ਹੈ।
ਜੇਕਰ ਗੱਲ ਕਰੀਏ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਅਤੇ ਕੇਜਰੀਵਾਲ ਤਾਂ 62 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਮੁੱਖ ਮੰਤਰੀ ਦੇ ਤੌਰ ‘ਤੇ ਸ਼ੀਲਾ ਦੀਕਸ਼ਿਤ ਤੋਂ ਬਿਹਤਰ ਹਨ।