ਕਿਹਾ – ਸਾਡੇ ਬੈਠਣ ਦਾ ਪ੍ਰਬੰਧ ਪਾਕਿ ਸਰਕਾਰ ਨੇ ਕੀਤਾ ਅਤੇ ਉਹ ਗੋਪਾਲ ਚਾਵਲਾ ਨੂੰ ਨਹੀਂ ਜਾਣਦੇ
ਅੰਮ੍ਰਿਤਸਰ : ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣ ਗਏ ਨਵਜੋਤ ਸਿੱਧੂ ਅਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਤਸਵੀਰਾਂ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈਆਂ ਅਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਇਸ ਸਬੰਧੀ ਸਿੱਧੂ ਨੇ ਤਾਂ ਕਹਿ ਦਿੱਤਾ ਸੀ ਕਿ ਉਹ ਗੋਪਾਲ ਚਾਵਲਾ ਨੂੰ ਨਹੀਂ ਜਾਣਦੇ। ਇਸੇ ਤਰ੍ਹਾਂ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਹੀ ਕਿਹਾ ਕਿ ਉਹ ਗੋਪਾਲ ਸਿੰਘ ਚਾਵਲਾ ਨੂੰ ਨਹੀਂ ਜਾਣਦੇ ਹਨ। ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਪਾਕਿ ਸਰਕਾਰ ਵਲੋਂ ਕੀਤਾ ਗਿਆ ਸੀ ਅਤੇ ਗੋਪਾਲ ਚਾਵਲਾ ਉਨ੍ਹਾਂ ਨਾਲ ਆ ਕੇ ਬੈਠ ਗਿਆ। ਪਰ ਉਨ੍ਹਾਂ ਦੀ ਚਾਵਲਾ ਨਾਲ ਕੋਈ ਗੱਲਬਾਤ ਨਹੀਂ ਹੋਈ। ਲੌਂਗੋਵਾਲ ਨੇ ਗੱਲਾਂ ਗੱਲਾਂ ਵਿਚ ਸਿੱਧੂ ਦਾ ਵੀ ਬਚਾਅ ਕੀਤਾ ਅਤੇ ਕਿਹਾ ਕਿ ਇਸ ਸਬੰਧੀ ਪਾਕਿ ਸਰਕਾਰ ਜ਼ਿੰਮੇਵਾਰ ਹੈ। ਲੌਂਗੋਵਾਲ ਨੇ ਕਿਹਾ ਕਿ ਐਸਜੀਪੀਸੀ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਦੀ ਹਰ ਤਰ੍ਹਾਂ ਮੱਦਦ ਕਰਨ ਲਈ ਤਿਆਰ ਹੈ।