ਰੋਜ਼-ਰੋਜ਼ ਬੱਚਿਆਂ ਦੇ ਟਿਫ਼ਿਨ ‘ਚ ਕੀ ਪਾਈਏ ਇਹ ਸਮੱਸਿਆ ਹਰ ਮਾਂ ਹੁੰਦੀ ਹੈ, ਪਰ ਅਸੀਂ ਤੁਹਾਡੇ ਲਈ ਲਿਆਏ ਹਾਂ ਨਵੀਂ ਰੈਸਿਪੀ ਜਿਸ ਨਾਲ ਤੁਹਾਡੇ ਬੱਚੇ ਖ਼ੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਪਾਣੀ – 1 ਲਿਟਰ
ਬੇਬੀ ਕੌਰਨ – 245 ਗ੍ਰਾਮ
ਮੈਦਾ – 145 ਗ੍ਰਾਮ
ਕੌਰਨ ਫ਼ਲੋਰ – 130 ਗ੍ਰਾਮ
ਹਲਦੀ – 3/4 ਛੋਟਾ ਚੱਮਚ
ਲਾਲ ਮਿਰਚ – 2 ਛੋਟਾ ਚੱਮਚ
ਗਰਮ ਮਸਾਲਾ – 1 ਛੋਟਾ ਚੱਮਚ
ਕਾਲੀ ਮਿਰਚ – 1/2 ਛੋਟਾ ਚੱਮਚ
ਕਰੀ ਪੱਤਾ – 2 ਚੱਮਚ
ਅਦਰਕ-ਲਸਣ ਪੇਸਟ – ਡੇਢ ਛੋਟਾ ਚੱਮਚ
ਨਮਕ – 1 ਚੱਮਚ
ਤੇਲ – 2 ਵੱਡੇ ਚੱਮਚ
ਪਾਣੀ – 350 ਮਿਲੀਲਿਟਰ
ਤਲਣ ਲਈ ਤੇਲ
ਵਿਧੀ
ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਇੱਕ ਲਿਟਰ ਪਾਣੀ ਗਰਮ ਕਰੋ ਅਤੇ ਉਸ ਵਿੱਚ 245 ਗ੍ਰਾਮ ਬੇਬੀ ਕੌਰਨ ਪਾ ਕੇ ਉਬਾਲ ਲਓ ਅਤੇ ਫ਼ਿਰ ਪਾਣੀ ‘ਚੋਂ ਕੱਢ ਕੇ ਵੱਖ ਰੱਖ ਲਓ। ਫ਼ਿਰ ਇੱਕ ਕਟੋਰੀ ਵਿੱਚ 145 ਗ੍ਰਾਮ ਮੈਦਾ, 130 ਗ੍ਰਾਮ ਕਾਰਨ, ਹਲਦੀ, ਲਾਲ ਮਿਰਚ, ਗਰਮ ਮਸਾਲਾ, ਕਾਲੀ ਮਿਰਚ, ਕਰੀ ਪੱਤਾ, ਅਦਰਕ-ਲਸਣ ਪੇਸਟ, ਇੱਕ ਚੱਮਚ ਨਮਕ, ਤੇਲ ਅਤੇ ਪਾਣੀ ਪਾ ਕੇ ਮਿਸ਼ਰਣ ਤਿਆਰ ਕਰ ਲਓ।
ਇਸ ਤੋਂ ਬਾਅਦ ਬੇਬੀ ਕੌਰਨ ਨੂੰ ਮਿਸ਼ਰਣ ‘ਚ ਪਾ ਕੇ ਇੱਕ-ਇੱਕ ਕਰ ਕੇ ਤਲ ਲਓ। ਤੁਹਾਡੀ ਰੈਸਿਪੀ ਤਿਆਰ ਹੈ। ਸੌਸ ਨਾਲ ਗਰਮਾ-ਗਰਮ ਸਰਵ ਕਰੋ।