ਜੇ ਤੁਸੀਂ ਵੀ ਮਿੱਠਾ ਖਾਣ ਦੇ ਸ਼ੌਕੀਨ ਹੋ ਤਾਂ ਘਰ ‘ਚ ਓਟਸ ਖੀਰ ਬਣਾ ਸਕਦੇ ਹੋ। ਇਹ ਬਣਾਉਣ ‘ਚ ਬੇਹੱਦ ਆਸਾਨ ਹੈ ਅਤੇ ਖਾਣ ‘ਚ ਸੁਆਦੀ ਵੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– ਓਟਸ 60 ਗ੍ਰਾਮ
– 300 ਮਿਲੀਲੀਟਰ ਦੁੱਧ
– 1 ਵੱਡਾ ਚੱਮਚ ਬਾਦਾਮ
– 1 ਵੱਡਾ ਚੱਮਚ ਖੰਡ
ਬਣਾਉਣ ਦੀ ਵਿਧੀ
1. ਘੱਟ ਗੈਸ ‘ਤੇ ਇੱਕ ਪੈਨ ‘ਚ 60 ਗ੍ਰਾਮ ਓਟਸ ਪਾ ਕੇ 4-5 ਮਿੰਟ ਤਕ ਭੁੰਨ ਲਓ।
2. ਫ਼ਿਰ ਇਸ ‘ਚ 330 ਮਿਲੀਲੀਟਰ ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਇਸ ਤੋਂ ਬਾਅਦ ਇਸ ‘ਚ 1 ਵੱਡਾ ਚੱਮਚ ਬਾਦਾਮ, ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
4. ਫ਼ਿਰ ਇਸ ਨੂੰ ਉਦੋਂ ਤਕ ਉਬਾਲੋ ਜਦੋਂ ਤਕ ਇਹ ਗਾੜੀ ਨਾ ਹੋ ਜਾਵੇ।
5. ਤੁਹਾਡੀ ਓਟਸ ਖੀਰ ਤਿਆਰ ਹੈ ਇਸ ਨੂੰ ਸਰਵ ਕਰੋ।