ਭੋਪਾਲ-ਮੱਧਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ‘ਤੇ ਅੱਜ ਮਤਦਾਨ ਸ਼ੁਰੂ ਹੋ ਗਿਆ ਹੈ। ਬਾਲਾਘਾਟ ਜ਼ਿਲੇ ਦੀਆਂ 3 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਵੋਟਿੰਗ ਹੋਵੇਗੀ ਪਰ ਪ੍ਰਦੇਸ਼ ਦੀਆਂ ਹੋਰ 227 ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਐੱਮ. ਪੀ. ‘ਚ ਬੀਤੇ 15 ਸਾਲਾਂ ਤੋਂ ਬੀ. ਜੇ. ਪੀ. ਦਾ ਸ਼ਾਸਨ ਹੈ, ਜਿਸ ਨੂੰ ਹੁਣ ਦੀ ਵਾਰ ਕਾਂਗਰਸ ਤੋਂ ਸਖਤ ਟੱਕਰ ਮਿਲ ਰਹੀ ਹੈ। ਚੋਣਾਂ ਵਿਸ਼ੇਸ਼ ਮਾਹਿਰਾਂ ਦਾ ਕਹਿਣਾ ਹੈ ਕਿ ਮਾਲਵਾ-ਨਿਮਾੜ ਅਤੇ ਮੱਧ ਪ੍ਰਦੇਸ਼ ਦੀਆਂ 105 ਸੀਟਾਂ ਭਾਜਪਾ ਨੂੰ ਮੁਸ਼ਕਿਲ ਚ ਪਾ ਸਕਦੀਆਂ ਹਨ ਪਰ ਬੀਤੇ ਤਿੰਨ ਚੋਣਾਂ ‘ਚ ਇੱਥੇ ਲਗਾਤਾਰ ਕਮਲ ਹੀ ਖਿੜਦਾ ਜਾ ਰਿਹਾ ਹੈ। ਮੱਧ ਪ੍ਰਦੇਸ਼ ‘ਚ ਬਾਲਾਘਾਟ ਦੀ ਪਰਸਵਾੜਾ, ਲਾਂਜੀ ਅਤੇ ਬੈਹਰ ਸੀਟ ਵੋਟਿੰਗ ਸ਼ੂਰੂ ਹੋ ਗਈ ਹੈ। ਇੱਥੇ ਦੁਪਹਿਰ 3 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੇ ਨਤੀਜੇ 11 ਦਸੰਬਰ ਨੂੰ ਆਉਣਗੇ।