ਭਾਜਪਾ ਦੇ ਅੱਧੀ ਦਰਜਨ ਤੋਂ ਜ਼ਿਆਦਾ ਦਿੱਗਜ਼ ਰਹਿ ਸਕਦੇ ਹਨ 2019 ਦੇ ਚੋਣ ਮੈਦਾਨ ਤੋਂ ਦੂਰ

ਨਵੀਂ ਦਿੱਲੀ-ਭਾਜਪਾ ਦੀ ਸੀਨੀਅਰ ਨੇਤਾ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਲੋਕ ਸਭਾ ਚੋਣਾਂ ਨਾ ਲੜਨ ਦੇ ਐਲਾਨ ਤੋਂ ਬਾਅਦ ਪਾਰਟੀ ਦੇ ਲਗਭਗ ਅੱਧੀ ਦਰਜਨ ਤੋਂ ਜ਼ਿਆਦਾ ਵੱਡੇ ਨੇਤਾਵਾਂ ਦੇ 2019 ਦੇ ਲੋਕ ਸਭਾ ਚੋਣ ਮੈਦਾਨ ਤੋਂ ਦੂਰ ਰਹਿਣ ਦੀ ਸੰਭਾਵਨਾ ਜਤਾਈ ਜਾਣ ਲੱਗੀ ਹੈ। ਹਾਲਾਂਕਿ ਸੁਸ਼ਮਾ ਸਵਰਾਜ ਤੋਂ ਇਲਾਵਾ ਕਿਸੇ ਵੀ ਨੇਤਾ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਫਿਰ ਵੀ ਇਹ ਚਰਚਾ ਛਿੜ ਗਈ ਹੈ। ਕਿ ਸਿਹਤ ਸਬੰਧੀ ਕਾਰਨਾਂ ਕਰਕੇ ਕੁਝ ਪ੍ਰਮੁੱਖ ਨੇਤਾ ਸੰਸਦ ਵਿਚ ਲੋਕ ਸਭਾ ਦੀ ਬਜਾਏ ਰਾਜ ਸਭਾ ਤੋਂ ਆਉਣਗੇ। ਇਨ੍ਹਾਂ ਵਿਚ ਭਾਜਪਾ ਦੇ ਮਾਰਗ ਦਰਸ਼ਕ ਮੰਡਲ ਦੇ ਮੈਂਬਰ ਲਾਲ ਕ੍ਰਿਸ਼ਨ ਅਡਵਾਨੀ, ਡਾ. ਮੁਰਲੀ ਮਨੋਹਰ ਜੋਸ਼ੀ, ਭੁਵਨ ਚੰਦਰ ਖੰਡੂਰੀ, ਸ਼ਾਂਤਾ ਕੁਮਾਰ ਕਰੀਆ ਮੁੰਡਾ ਵਰਗੇ ਪ੍ਰਮੁੱਖ ਨਾਂ ਹਨ।
ਕੁਝ ਸੀਨੀਅਰ ਨੇਤਾਵਾਂ ਦੀ ਬਦਲੇਗੀ ਭੂਮਿਕਾ
ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਾਲ ਹੀ ਵਿਚ ਸਿਹਤ ਸਬੰਧੀ ਕਾਰਨਾਂ ਕਾਰਨ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਦੇ ਅਗਲੇ ਸਾਲ ਰਾਜ ਸਭਾ ਵਿਚ ਆਉਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਪਹਿਲਾਂ ਤੋਂ ਹੀ ਰਾਜ ਸਭਾ ਵਿਚ ਹਨ ਅਤੇ ਸੰਦਨ ਦੇ ਨੇਤਾ ਵੀ ਹਨ। ਸੂਤਰਾਂ ਅਨੁਸਾਰ ਭਾਜਪਾ ਦੇ ਕੁਝ ਸੀਨੀਅਰ ਨੇਤਾਵਾਂ ਦੀ ਭੂਮਿਕਾ ਵੀ ਇਸ ਵਾਰ ਬਦਲੇਗੀ।
ਸੰਘ ਨੇ ਪਹਿਲਾਂ ਹੀ ਕਰ ਦਿੱਤੀ ਸੀ ਸ਼ੁਰੂਆਤ
-2009 ਲੋਕ ਸਭਾ ਚੋਣਾਂ ਤੋਂ ਬਾਅਦ ਹੀ ਭਾਜਪਾ ’ਚ ਨਵੀਂ ਪੀੜ੍ਹੀ ਨੂੰ ਲਿਆਉਣ ਦੀ ਸ਼ੁਰੂਆਤ ਕਰ ਦਿੱਤੀ ਸੀ।
-ਵਿਰੋਧੀ ਧਿਰ ਦੇ ਅਹੁਦੇ ਤੋਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਟਾ ਕੇ ਸੁਸ਼ਮਾ ਸਵਰਾਜ ਨੂੰ ਲਿਆਂਦਾ ਗਿਆ ਸੀ।
-ਭਾਜਪਾ ਨੇ ਪ੍ਰਧਾਨ ਨਿਤਿਨ ਗਡਕਰੀ ਨੂੰ ਅਤੇ 2013 ’ਚ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਨੂੰ ਬਣਾਇਆ।
-ਕੇਂਦਰ ’ਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਬਣਾਇਆ ਗਿਆ।
-ਬਜ਼ੁਰਗ ਆਗੂਆਂ ਲਈ ਮਾਰਗਦਰਸ਼ਕ ਮੰਡਲ ਬਣਾਇਆ ਗਿਆ, ਕੇਂਦਰੀ ਸੰਸਦੀ ਬੋਰਡ ’ਚ ਵੀ ਬਦਲਾਅ ਕੀਤੇ।