ਨਵੀਂ ਦਿੱਲੀ-ਵਿਧਾਨਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਬਿਆਨਬਾਜ਼ੀ ਦਾ ਦੌਰਾ ਜਾਰੀ ਹੈ। ਰਾਜਨੀਤਿਕ ਦਲ ਇਕ ਦੂਜੇ ‘ਤੇ ਦੋਸ਼ ਲਗਾਉਣ ਤੋਂ ਪਿੱਛੇ ਨਹੀਂ ਹੱਟ ਰਹੇ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਸੀ. ਪੀ. ਜੋਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਮਾ ਭਾਰਤੀ ਨੂੰ ਲੈ ਕੇ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ, ਜਿਸ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸਖਤ ਇਤਰਾਜ਼ ਜਤਾਇਆ ਹੈ।
ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਰਾਹੀ ਕਿਹਾ ਹੈ ਕਿ ਸੀ. ਪੀ. ਜੋਸ਼ੀ ਜੀ ਦਾ ਬਿਆਨ ਕਾਂਗਰਸ ਪਾਰਟੀ ਦੇ ਆਦੇਸ਼ਾ ਦੇ ਉੱਲਟ ਹੈ। ਪਾਰਟੀ ਦਾ ਨੇਤਾ ਕੋਈ ਵੀ ਅਜਿਹਾ ਬਿਆਨ ਨਾ ਦੇਣ ਜਿਸ ਨਾਲ ਸਮਾਜ ਦੇ ਕਿਸੇ ਵਰਗ ਨੂੰ ਦੁੱਖ ਪਹੁੰਚੇ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਕਾਂਗਰਸ ਦੇ ਸਿਧਾਂਤਾ, ਕਰਮਚਾਰੀਆਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਜੋਸ਼ੀ ਜੀ ਨੂੰ ਜਰੂਰ ਗਲਤੀ ਦਾ ਅਹਿਸਾਸ ਹੋਵੇਗਾ। ਉਨ੍ਹਾਂ ਨੂੰ ਆਪਣਾ ਬਿਆਨ ਦੇਖਦੇ ਹੋਏ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ।
ਇਹ ਹੈ ਪੂਰਾ ਮਾਮਲਾ-
ਸੀ. ਪੀ. ਜੋਸ਼ੀ ਨੇ ਨਾਥਦਾਵਾਰਾ ‘ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਬ੍ਰਾਹਮਣ ਹੀ ਧਰਮ ਦੇ ਬਾਰੇ ‘ਚ ਬੋਲ ਸਕਦਾ ਹੈ। ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਹੈ ਕਿ ਤੁਹਾਨੂੰ ਪਤਾ ਹੈ ਕਿ ਉਮਾ ਭਾਰਤੀ ਅਤੇ ਪੀ. ਐੱਮ. ਮੋਦੀ ਕਿਸ ਜਾਤੀ ਦੇ ਹਨ। ਜੋਸ਼ੀ ਨੇ ਕਿਹਾ ਹੈ ਕਿ ਉਮਾ ਭਾਰਤੀ ਇਕ ਲੋਧੀ ਹੈ ਅਤੇ ਉਹ ਹਿੰਦੂ ਧਰਮ ਦੀ ਗੱਲ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਮ ਮੰਦਰ ਅੰਦੋਲਨ ਨਾਲ ਜੁੜ ਰਹੀ ਸਾਧਵੀਂ ਸੰਤ ਭਾਮਾ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਹ ਕਿਸ ਜਾਤੀ ਦੀ ਹੈ, ਉਹ ਲੋਕ ਧਰਮ ਦੇ ਬਾਰੇ ‘ਚ ਕੀ ਜਾਣਦੇ ਹਨ।