ਸਬਰੀਮਾਲਾ ਮਾਮਲਾ : 1000 ਤੋਂ ਵਧ ਫੇਸਬੁੱਕ ਅਕਾਊਂਟ ਦੀ ਹੋਵੇਗੀ ਜਾਂਚ

ਤਿਰੁੰਵਤਪੁਰਮ— ਸਬਰੀਮਾਲਾ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸੋਸ਼ਲ ਮੀਡੀਆ ‘ਤੇ ਫੇਸਬੁੱਕ ਦੇ ਜ਼ਰੀਏ ਅੰਦੋਲਨ ਚਲਾਉਣ ਵਾਲਿਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਕੇਰਲ ਪੁਲਸ 1000 ਤੋਂ ਜ਼ਿਆਦਾ ਫੇਸਬੁੱਕ ਅਕਾਊਂਟ ਦੀ ਜਾਂਚ ਕਰਨ ‘ਚ ਲੱਗੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਸਟੇਟ ਹਾਈਟੇਕ ਸਾਈਬਰ ਸੈੱਲ ਤੇ ਜ਼ਿਲਾ ਸਾਈਬਰ ਸੈੱਲ ਪੁਲਸ ਨੇ ਇਸ ਸਬੰਧ ‘ਚ ਕਰੀਬ 40 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਕਈ ਲੋਕਾਂ ਨੇ ਸੁਪਰੀਮ ਕੋਰਟ ਦੇ ਆਦੇਸ਼ ਖਿਲਾਫ ਅੰਦੋਲਨ ਚਲਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ।
ਸੈਂਕੜੇ ਫੇਸਬੁੱਕ ਅਕਾਊਂਟ ਜੋ ਦੇਸ਼ ਤੋਂ ਬਾਹਰ ਖਾਸ ਕਰ ਸੰਯੁਕਤ ਅਰਬ ਅਮੀਰਾਤ ਤੋਂ ਚਲਾਏ ਜਾ ਰਹੇ ਸਨ, ਗੈਰ-ਕਾਨੂੰਨੀ ਸਰਗਰਮੀਆਂ ਨੂੰ ਲੈ ਕੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਅਜਿਹੇ ਫੇਸਬੁੱਕ ਅਕਾਊਂਟ ਦੀ ਜਾਣਕਾਰੀ ਇਕੱਠੀ ਕਰ ਫੇਸਬੁੱਕ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਭੇਜਣ ਦੀ ਯੋਜਨਾ ਬਣਾ ਰਹੀ ਹੈ, ਤਾਂਕਿ ਉਨ੍ਹਾਂ ਦੇ ਸਥਾਨ ਦਾ ਪਤਾ ਲਗਾਇਆ ਜਾ ਸਕੇ ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।