ਚੇਨਈ— ਤਾਮਿਲਨਾਡੂ ’ਚ ਵਿਰੋਧੀ ਦਲ ਦ੍ਰਮੁਕ ਨੇ ਆਪਣੇ ਸੰਸਦਾਂ ਤੇ ਵਿਧਾਇਕਾਂ ਦੀ ਇਕ ਮਹੀਨੇ ਦੀ ਤਨਖਾਹ ਚੱਕਰਵਾਤ ‘ਗਾਜਾ’ ਰਾਹਤ ਸਰਗਰਮੀਆਂ ’ਚ ਦੇਣ ਦਾ ਸੋਮਵਾਰ ਨੂੰ ਐਲਾਨ ਕੀਤਾ। ਪਾਰਟੀ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਕਿਹਾ ਕਿ ਰਾਹਤ ਸਰਗਰਮੀਆਂ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਅਲਗ ਤੋਂ ਦਾਨ ਦੇਵੇਗੀ। ਸੂਬਾ ਵਿਧਾਨ ਸਭਾ ’ਚ ਵਿਰੋਧੀ ਨੇਤਾ ਸਟਾਲਿਨ ਨੇ ਕਿਹਾ ਕਿ ਦ੍ਰਮੁਕ ਦੇ ਸੰਸਦ ਤੇ ਵਿਧਾਇਕ ਆਪਣਾ-ਆਪਣਾ ਇਕ ਮਹੀਨੇ ਦੀ ਤਨਖਾਹ ਦਾਨ ਦੇਣਗੇ। ਪਾਰਟੀ ਵੱਲੋਂ ਦਿੱਤੇ ਜਾਣ ਵਾਲੇ ਦਾਨ ਦਾ ਟੀਚਾ ‘ਰਾਹਤ, ਮੁੜ ਵਸੇਵਾ ਤੇ ਮੁੜ ਨਿਰਮਾਣ ਦੀਆਂ ਕੋਸ਼ਿਸ਼ਾਂ ’ਚ ਸਹਾਇਤਾ ਦੇਣਾ ਹੈ।’ ਦ੍ਰਮੁਕ ਦਾ ਲੋਕ ਸਭਾ ’ਚ ਕੋਈ ਸੰਸਦ ਨਹੀਂ ਹੈ ਜਦਕਿ ਰਾਜਸਭਾ ’ਚ ਉਸ ਦੇ ਚਾਰ ਮੈਂਬਰ ਹਨ। ਤਾਮਿਲਨਾਡੂ ਦੀ 234 ਮੈਂਬਰੀ ਵਿਧਾਨ ਸਭਾ ’ਚ ਪਾਰਟੀ ਦੇ 88 ਨੁਮਾਇੰਦੇ ਹਨ।