ਭੋਪਾਲ— ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਅੱਜ ਸ਼ਾਮ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਹੋਣ ਵਾਲਾ ਰੋਡ ਸ਼ੋਅ ਰੱਦ ਹੋ ਗਿਆ ਹੈ। ਸ਼ਾਹ ਅੱਜ ਸ਼ਾਮ ਭੋਪਾਲ ਉੱਤਰ ਤੋਂ ਵਿਧਾਨ ਸਭਾ ਚੋਣ ਲਈ ਪਾਰਟੀ ਦੀ ਉਮੀਦਵਾਰ ਫਾਤਿਮਾ ਰਸੂਲ ਸਿਦੀਕੀ ਦੇ ਸਮਰਥਨ ‘ਚ ਪ੍ਰਚਾਰ ਲਈ ਪੁੰਚਣ ਵਾਲੇ ਸਨ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਯੂਨੀਵਾਰਤਾ ਤੋਂ ਇਸ ਰੋਡ ਸ਼ੋਅ ਦੇ ਰੱਦ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਕਾਰਨਾਂ ਦੇ ਚੱਲਦੇ ਸ਼ਾਹ ਦਾ ਰੋਡ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਸ਼ਾਹ ਦੀ ਅੱਜ ਨਰਸਿੰਹਪੁਰ ਜ਼ਿਲੇ ‘ਚ ਸਭਾ ਹੈ।