ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ
ਚੰਡੀਗੜ -ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅੱਜ ਇਥੇ ਆਪਣੇ ਚੈਂਬਰ ਵਿੱਚ ਸਾਬਕਾ ਥਲ ਸੈਨਾ ਮੁਖੀ ਜਨਰਲ ਵੀ. ਪੀ. ਮਲਿਕ, ਪੰਜਾਬ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਅਤੇ ਪਟਿਆਲਾ ਰੇਂਜ ਦੇ ਆਈ.ਜੀ.ਪੀ. ਅਮਰਦੀਪ ਸਿੰਘ ਰਾਏ, ਆਈ.ਪੀ.ਐਸ, ਦਾ ‘ਪੰਜਾਬ ਰਤਨ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਹ ਐਵਾਰਡ ‘ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ’ ਵੱਲੋਂ ਦਿੱਤੇ ਗਏ। ਸਾਲ 1971 ਦੀ ਲੌਂਗੇਵਾਲਾ ਦੀ ਲੜਾਈ ਦੇ ਭਾਰਤੀ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਨਾਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਮਰ-ਮਿਟਣ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ।
ਇਸ ਦੌਰਾਨ ‘ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ’ ਦੇ ਬਾਨੀ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼ ਗੁਪਤਾ ਵੱਲੋਂ ਫੋਰਮ ਦੀਆਂ ਗਤੀਵਿਧੀਆਂ ਅਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ•ਾਂ ਦੱਸਿਆ ਕਿ ਫੋਰਮ ਦਾ ਮਕਸਦ ‘ਉਨਾਂ ਲੋਕਾਂ ਦਾ ਸਨਮਾਨ ਕਰਨਾ ਹੈ, ਜੋ ਦੂਜਿਆਂ ਦੀ ਸੇਵਾ ਕਰਦੇ ਹਨ’। ਸ੍ਰੀ ਗੁਪਤਾ ਅਤੇ ਫੋਰਮ ਦੇ ਸਕੱਤਰ ਜਨਰਲ ਡਾ. ਮਦਨ ਲਾਲ ਹਸੀਜ਼ਾ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਪਟਿਆਲਾ ਵਾਲੇ ਸਨਮਾਨ ਸਮਾਰੋਹ ਦੌਰਾਨ ਦਿੱਤੀ ਤਕਰੀਰ ਦੀ ਸ਼ਲਾਘਾ ਕਰਦਿਆਂ ਇਸ ਦੀ ਵੀਡੀਓ ਰਿਕਾਰਡਿੰਗ ਭੇਟ ਕੀਤੀ। ਉਨ•ਾਂ ਨੇ ਇਹ ਐਵਾਰਡ ਦੇਣ ਲਈ ਸਮਾਂ ਕੱਢਣ ਵਾਸਤੇ ਸਪੀਕਰ ਦਾ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਇਸ ਫੋਰਮ ਵੱਲੋਂ ਪਿਛਲੇ ਦਿਨੀਂ ਪਟਿਆਲਾ ਵਿੱਚ ਸਮਾਗਮ ਕਰਾਇਆ ਗਿਆ ਸੀ, ਜਿਸ ਵਿੱਚ ਇਹ ਐਵਾਰਡ ਦਿੱਤੇ ਗਏ ਸਨ ਪਰ ਉਸ ਦਿਨ ਰੁਝੇਵਿਆਂ ਕਾਰਨ ਇਹ ਜਨਰਲ ਮਲਿਕ, ਖੁਸ਼ਵੰਤ ਸਿੰਘ ਅਤੇ ਆਈਜੀਪੀ ਰਾਏ ਸਮਾਗਮ ਵਿੱਚ ਸ਼ਿਰਕਤ ਨਹੀਂ ਕਰ ਸਕੇ ਸਨ, ਜਿਸ ਕਾਰਨ ਸਪੀਕਰ ਵੱਲੋਂ ਇਨ•ਾਂ ਨੂੰ ਅੱਜ ਸਨਮਾਨ ਦਿੱਤਾ ਗਿਆ। ਪਟਿਆਲਾ ਵਿਚਲੇ ਸਮਾਗਮ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਹੀ ਐਵਾਰਡ ਦਿੱਤੇ ਗਏ ਸਨ।