ਭੋਪਾਲ-ਮੱਧਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਨੂੰ ‘ਦ੍ਰਿਸ਼ਟੀ ਪੱਤਰ’ ਦਾ ਨਾਂ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਔਰਤਾਂ ਦੇ ਲਈ ਵੱਖਰੇ ਤੌਰ ‘ਤੇ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ, ਜਿਸ ਨੂੰ ‘ਨਾਰੀ ਸ਼ਕਤੀ ਮੈਨੀਫੈਸਟੋ ‘ਦਾ ਨਾਂ ਦਿੱਤਾ ਗਿਆ ਹੈ। ਸੀ. ਐੱਮ. ਸ਼ਿਵਰਾਜ ਨੇ ਕਿਹਾ ਹੈ ਕਿ ਇਸ ‘ਚ ਵਿਕਾਸ ਦਾ ਰੋਡਮੈਪ ਦਿਖਾਈ ਦੇਵੇਗਾ। ਕਿਸਾਨਾਂ ਅਤੇ ਔਰਤਾਂ ਦੇ ਲਈ ਵੱਡੇ-ਵੱਡੇ ਐਲਾਨ ਕੀਤੇ ਗਏ ਹਨ।
ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ-
1. ਸਿੰਚਾਈ ਵਿਵਸਥਾ 41 ਲੱਖ ਹੈਕਟੇਅਰ ਤੋਂ ਵਧਾ ਕੇ 80 ਲੱਖ ਤੱਕ ਲੈ ਜਾਵੇਗਾ।
2. ਕਿਸਾਨਾਂ ਦੀ ਸਹੂਲਤ ਲਈ 500 ਕਰੋੜ ਦਾ ਵਿਸ਼ੇਸ਼ ਫੰਡ
3. ਨਰਮਦਾ ਐਕਸਪ੍ਰੈੱਸਵੇਅ, ਚੰਬਲ ਐਕਸਪ੍ਰੈੱਸਵੇਅ ਵਰਗੇ ਪ੍ਰੋਜੈਕਟ ‘ਤੇ ਕੰਮ ਹੋਵੇਗਾ।
4. ਸ਼ਹਿਰਾਂ ਦਾ ਰੂਪ ਬਦਲਣ ਲਈ ਅਗਲੇ ਪੰਜ ਸਾਲ ‘ਚ 2 ਲੱਖ ਕਰੋੜ ਖਰਚ
5. ਸਮਾਰਟ ਵਿਲੇਜ ਪ੍ਰੋਜੈਕਟਾਂ ਦਾ ਐਲਾਨ
6. ਨਾਰੀ ਸ਼ਕਤੀ ਸੰਕਲਪ ਪੱਤਰ ਵੱਖਰੇ ਰੂਪ ‘ਚ ਜਾਰੀ।
7. ਆਪਣੀ ਆਪ ਸਹਾਇਤਾ ਔਰਤਾਂ ਸਮੂਹਾਂ ਦਾ ਅੰਦੋਲਨ ਦਾ ਰੂਪ ਦਿੱਤਾ ਜਾਵੇਗਾ।
8. 12ਵੀਂ ‘ਚ 75% ਅੰਕ ਲਿਆਉਣ ‘ਤੇ ਵਿਦਿਆਰਥਣਾਂ ਨੂੰ ਸਕੂਟੀ ਦਿੱਤੀ ਜਾਵੇਗੀ।
9. ਮਹਿਲਾ ਭੂਮੀ ਧਾਰਕਾਂ ਦੇ ਲਈ ਆਰਥਿਕ ਸਹਾਇਤਾ ਸਿੱਧਾ ਬੈਂਕ ਤੋਂ
10. ਐੱਮ. ਪੀ. ਫੂਡ ਪ੍ਰੋਸੈਸਿੰਗ ਯੂਨੀਵਰਸਿਟੀ ਦੀ ਸਥਾਪਨਾ ਹੋਵੇਗੀ।
11. ਨਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਦਾ ਵਾਅਦਾ।
12. ਨੌਜਵਾਨਾਂ ਦੇ ਲਈ ‘ਹਰ ਹਾਥ, ਏਕ ਕਾਜ’ ਯੋਜਨਾ ਦੀ ਸ਼ੁਰੂਆਤ ਕਰੇਗਾ।
13. ਹਰ ਡਿਵੀਜ਼ਨ ‘ਚ ਕਾਓ ਸੈਕੰਚੂਅਰੀ (Cow Sanctuary) ਦੀ ਸਥਾਪਨਾ
14. ਸਰਕਾਰੀ ਡਾਕਟਰਾਂ ਦੀ ਰਿਟਾਇਰਮੈਂਟ ਉਮਰ 70 ਸਾਲ ਕਰਨ ਦੀ ਤਿਆਰੀ।
ਭੋਪਾਲ ਦੇ ਭਾਜਪਾ ਕਾਰਜਕਾਲ ‘ਚ ਸੀ. ਐੱਮ. ਸ਼ਿਵਰਾਜ, ਵਿੱਤ ਮੰਤਰੀ ਅਰੁਣ ਜੇਤਲੀ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਨਰਿੰਦਰ ਤੋਮਰ ਸਮੇਤ ਕਈ ਦਿੱਗਜ਼ਾਂ ਦੀ ਮੌਜੂਦਗੀ ‘ਚ ਮੈਨੀਫੈਸਟੋ ਜਾਰੀ ਕੀਤਾ ਗਿਆ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਨਤਾ ਤੋਂ 30 ਹਜ਼ਾਰ ਸੁਝਾਅ ਮਿਲੇ, ਜਿਸ ‘ਚੋਂ 700 ਸੁਝਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਅਰੁਣ ਜੇਤਲੀ ਨੇ ਸ਼ਿਵਰਾਜ ਸਰਕਾਰ ਦੀ ਪਿੱਠ ਥਪਥਪਾਉਂਦੇ ਹੋਏ ਕਿਹਾ ,” ਮੈ ਸ਼ਿਵਰਾਜ ਜੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਜਿਸ ਤਰਾਂ ਉਨ੍ਹਾਂ ਨੇ ਮੱਧ ਪ੍ਰਦੇਸ਼ ਨੂੰ ਬੀਮਾਰ ਸੂਬੇ ਤੋਂ ਬਾਹਰ ਕੱਢ ਕੇ ਇੱਥੋ ਤੱਕ ਪਹੁੰਚਾਇਆ ਹੈ।”
ਕਾਂਗਰਸ ਪਹਿਲਾਂ ਤੋਂ ਹੀ ਆਪਣਾ ਮੈਨੀਫੈਸਟੋ ਜਾਰੀ ਕਰ ਚੁੱਕੀ ਹੈ। ਸੱਤਾਧਾਰੀ ਭਾਜਪਾ ਨੇ ਵੀ ਪ੍ਰਦੇਸ਼ ‘ਚ ਸਾਰੀਆਂ 230 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ। ਭਾਜਪਾ ਨੇ ਚੌਥੀ ਵਾਰ ਪ੍ਰਦੇਸ਼ ‘ਚ ਸੱਤਾ ਆਉਣ ਨੂੰ ਸ਼ਾਮਿਲ ਕਰਦੇ ਹੋਏ ਹੁਣ ਵਾਰ 200 ਪਾਰ ਦਾ ਨਾਅਰਾ ਕਰ ਦਿੱਤਾ ਹੈ। ਸੂਬੇ ‘ਚ 28 ਨਵੰਬਰ ਨੂੰ ਮਤਦਾਨ ਹੈ ਅਤੇ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ।