ਨੈਸ਼ਨਲ ਡੈਸਕ— ਦਿੱਲੀ ਦੇ ਮੁਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਦਾ ਇਨ੍ਹੀਂ ਦਿਨੀਂ ਹਰਿਆਣਾ ਵੱਲ ਧਿਆਨ ਜ਼ਿਆਦਾ ਵਧ ਗਿਆ ਹੈ। ਇਨ੍ਹੀਂ ਦਿਨੀਂ ਹਰਿਆਣਾ ਦੇ ਲੋਕਾਂ ਦੇ ਮੋਬਾਈਲਸ ‘ਤੇ ਇਕ ਕਾਲ ਆ ਰਹੀ ਹੈ। 58 ਸਕਿੰਟਾਂ ਦੀ ਕਾਲ ‘ਚ ਅਰਵਿੰਦ ਕੇਜਰੀਵਾਲ ਹਰਿਆਣਵੀ ਅੰਦਾਜ਼ ‘ਚ ਗੱਲ ਕਰ ਰਹੇ ਹਨ। ਉਹ ਕਾਲ ਦੀ ਸ਼ੁਰੂਆਤ ‘ਚ ਕਹਿੰਦੇ ਹਨ, ‘ਹੈਲੋ, ਹਾਂ ਰਾਮ-ਰਾਮ ਜੀ’ ਮੈਂ ਅਰਵਿੰਦ ਕੇਜਰੀਵਾਲ ਬੋਲੂੰ, ਦਿੱਲੀ ਦਾ ਮੁਖ ਮੰਤਰੀ, ਠੀਕ ਹੋ। ਇਹ ਸਾਰਾ ਕੁਝ ਕਹਿਣ ਤੋਂ ਬਾਅਦ ਉਹ ਦਿੱਲੀ ‘ਚ ਸਿੱਖਿਆ, ਸਿਹਤ ਅਤੇ ਹੋਰਾਂ ਖੇਤਰਾਂ ਦੀ ਬਦਲੀ ਹੋਈ ਸੂਰਤ ਨੂੰ ਬਿਆਨ ਕਰਦੇ ਹਨ ਅਤੇ ਹਰਿਆਣਾ ਸੀ.ਐੱਮ. ਮਨੋਹਰ ਲਾਲ ਖੱਟਰ ‘ਤੇ ਵੀ ਨਿਸ਼ਾਨਾ ਵਿੰਨ੍ਹਦੇ ਹਨ। ਆਖੀਰ ‘ਚ ਉਹ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨਾ ਜਿੱਤਾ ਦੋ, ਦਿੱਲੀ ਤ ਵੀ ਘਨਾ ਕੰਮ ਕਰ ਕੇ ਦਿਖਾਵਾਂਗੇ, ਜੈ ਹਿੰਦ।
ਹਾਲ ਹੀ ‘ਚ ਉਨ੍ਹਾਂ ਦੇ ਝੱਜਰ ਜ਼ਿਲੇ ‘ਚ ਬੇਰੀ ਉਪਮੰਡਲ ਦੇ ਸਕੂਲ ‘ਚ ਵੀ ਸਭਾ ਕੀਤੀ ਸੀ। ਕੇਜਰੀਵਾਲ ਨੇ ਖੱਟਰ ਨੂੰ ਦਿੱਲੀ ਸਰਕਾਰ ਤੋਂ ਸੀਖ ਲੈਣ ਤਕ ਦੀ ਨਸੀਹਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਖੱਟਰ ਨੂੰ ਦਿੱਲੀ ਆ ਕੇ ਸਰਕਾਰੀ ਸਕੂਲਾਂ ਦੀ ਸਥਿਤੀ ਦੇਖਣੀ ਚਾਹੀਦੀ ਹੈ ਅਤੇ ਨਾਲ ਹੀ ਮੁਹੱਲਾ ਕਲੀਨਿਕ ਵੀ ਦੇਖਣੇ ਚਾਹੀਦੇ ਹਨ ਕਿ ਉਨ੍ਹਾਂ ਦੀ ਸੂਰਤ ਕੀ ਤੋਂ ਕੀ ਹੋ ਗਈ ਹੈ। ਕੇਜਰੀਵਾਲ ਨੇ ਝੱਜਰ ‘ਚ ਸਭਾ ‘ਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਹਰਿਆਣਾ ‘ਚ ਵੀ ਇਕ ਮੌਕਾ ਮਿਲਣਾ ਚਾਹੀਦਾ ਹੈ। ਇਸ ਵਿਚ ਆਪ ਦੇ ਪ੍ਰਦੇਸ਼ ਪ੍ਰਧਾਨ ਨਵੀਨ ਜੈਹਿੰਦ ਨੇ ਕਿਹਾ ਕਿ ਕੇਜਰੀਵਾਲ ਮੂਲ ਰੂਪ ਨਾਲ ਹਰਿਆਣਵੀ ਹਨ ਅਤੇ ਉਨ੍ਹਾਂ ਨੂੰ ਰਾਜ ਦੇ ਮੁੱਦਿਆਂ ਬਾਰੇ ਬਾਖੂਬੀ ਪਤਾ ਹੈ ਅਤੇ ਉਹ ਹਰਿਆਣਾ ਦੇ ਲਈ ਚੰਗਾ ਹੀ ਕਰਨਗੇ।