ਨਵੀਂ ਦਿੱਲੀ— ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਸਬੰਧ ‘ਚ ਫੇਸਬੁੱਕ ‘ਤੇ ਬੇਹੁਦਾ ਟਿੱਪਣੀ ਵਾਲੀ ਪੋਸਟ ਕਰਨ ਵਾਲੇ 5 ਲੋਕਾਂ ਦੇ ਖਿਲਾਫ ਪੁਲਸ ਨੇ ਵੀਰਵਾਰ ਨੂੰ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਅਜੇ ਪ੍ਰਤਾਪ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਤਵਾਲੀ ਨਗਰ ਖੇਤਰ ਦੇ ਗੌਰਵ ਗੁਪਤਾ ਨੇ ਰਾਣਾ ਸੁਲਤਾਨ ਜਾਵੇਦ, ਜੀਸ਼ਾਨ ਜਾਵੇਦ, ਹਾਰੂਨ ਖਾਨ, ਸ਼ਫੀਕ ਖਾਨ ਅਤੇ ਕਿੰਗ ਖਾਨ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਇਨ੍ਹਾਂ ਸਾਰਿਆਂ ‘ਤੇ ਮੁੱਖ ਮੰਤਰੀ ਅਤੇ ਆਰ. ਐੱਸ. ਐੱਸ. ਦੇ ਸਬੰਧ ‘ਚ ਫੇਸਬੁੱਕ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ।