ਹਲਦੀ ਦਾ ਇਸਤੇਮਾਲ ਹਰ ਘਰ ‘ਚ ਕੀਤਾ ਜਾਂਦਾ ਹੈ। ਹਲਦੀ ਭੋਜਨ ਦੇ ਸੁਆਦ ਵਧਾਉਣ ਦੇ ਨਾਲ-ਨਾਲ ਸ਼ਰੀਰ ਨੂੰ ਵੀ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਇਸ ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਾਡੇ ਸ਼ਰੀਰ ਨੂੰ ਸਿਹਤਮੰਦ ਬਣਾਈ ਰੱਖਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਸਿਰਫ਼ ਹਲਦੀ ਹੀ ਨਹੀਂ ਸਗੋਂ ਦੁੱਧ ‘ਚ ਹਲਦੀ ਮਿਲਾ ਕੇ ਪੀਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਦੁੱਧ ‘ਚ ਹਲਦੀ ਮਿਲਾ ਕੇ ਪੀਣ ਨਾਲ ਸਾਡਾ ਸ਼ਰੀਰ ਕਈ ਖ਼ਤਰਨਾਕ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।
ਹੱਡੀਆਂ ਮਜਬੂਤ – ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸ਼ਰੀਰ ‘ਚ ਕੈਲਸ਼ੀਅਮ ਦੀ ਮਾਤਰਾ ਪੂਰੀ ਹੁੰਦੀ ਹੈ ਅਤੇ ਹਰ ਸਮੇਂ ਸਾਡੇ ਸ਼ਰੀਰ ‘ਚ ਐਨਰਜੀ ਬਣੀ ਰਹਿੰਦੀ ਹੈ।
ਗਠੀਏ ਤੋਂ ਆਰਾਮ – ਹਲਦੀ ਵਾਲਾ ਦੁੱਧ ਪੀਣ ਨਾਲ ਗਠੀਏ ਕਾਰਨ ਜੋੜਾਂ ‘ਚ ਹੋਣ ਵਾਲੀ ਦਰਦ ਠੀਕ ਹੁੰਦੀ ਹੈ। ਇਸ ਨਾਲ ਜੋੜਾਂ ‘ਚ ਲਚਕੀਲਾਪਨ ਬਣਿਆ ਰਹਿੰਦਾ ਹੈ।
ਕੰਨ ਦਰਦ ਤੋਂ ਰਾਹਤ – ਹਲਦੀ ਵਾਲੇ ਦੁੱਧ ਦੇ ਸੇਵਨ ਨਾਲ ਕੰਨ ‘ਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।
ਲਿਵਰ ਮਜਬੂਤ – ਹਲਦੀ ਵਾਲਾ ਦੁੱਧ ਲਿਵਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ।
ਤਨਾਅ ਮੁਕਤ – ਹਲਦੀ ਵਾਲਾ ਦੁੱਧ ਪੀਣ ਨਾਲ ਸ਼ਰੀਰ ‘ਚ ਐਨਰਜੀ ਬਣੀ ਰਹਿੰਦੀ ਹੈ ਅਤੇ ਸ਼ਰੀਰ ਤਨਾਅ ਮੁਕਤ ਰਹਿੰਦਾ ਹੈ।