ਸ਼੍ਰਧਾ ਕਪੂਰ ਦਾ ਮੰਨਣਾ ਹੈ ਕਿ ਫ਼ਿਲਮ ਦੇ ਸਫ਼ਲ ਹੋਣ ‘ਤੇ ਅਦਾਕਾਰ ਦੇ ਦਿਲੋ-ਦਿਮਾਗ਼ ਉੱਪਰ ਬੇਹੱਦ ਉਸਾਰੂ ਅਸਰ ਪੈਂਦਾ ਹੈ। ਉਸ ਦੇ ਪੈਰ ਜ਼ਮੀਨ ‘ਤੇ ਨਹੀਂ ਟਿਕਦੇ। ਇਸ ਕਾਮਯਾਬੀ ਨੂੰ ਸੰਭਾਲਣਾ ਅਦਾਕਾਰ ਲਈ ਬਹੁਤ ਵੱਡੀ ਚੁਣੌਤੀ ਹੁੰਦੀ ਹੈ …
ਫ਼ਿਲਮਾਂ ‘ਚ ਸਫ਼ਲਤਾ ਅਕਸਰ ਅਦਾਕਾਰਾਂ ਦੇ ਪੈਰ ਜ਼ਮੀਨ ‘ਤੇ ਨਹੀਂ ਰਹਿਣ ਦਿੰਦੀ। ਅਦਾਕਾਰਾ ਸ਼੍ਰਧਾ ਕਪੂਰ ਦਾ ਮੰਨਣਾ ਹੈ ਕਿ ਉਸ ਨੂੰ ਸਫ਼ਲਤਾ ਦੇ ਦੌਰ ‘ਚ ਇਸ ਗੱਲ ਦਾ ਅਹਿਸਾਸ ਹੋਇਆ ਹੈ। ਇਸ ਸਾਲ ਸ਼੍ਰਧਾ ਕਪੂਰ ਦੀ ਫ਼ਿਲਮ ਇਸਤਰੀ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ। ਪਿਛਲੇ ਦਿਨੀਂ ਉਸ ਦੀ ਇੱਕ ਹੋਰ ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਰਿਲੀਜ਼ ਹੋਈ ਸੀ, ਪਰ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੋਈ ਬਹੁਤਾ ਚੰਗਾ ਪ੍ਰਦਰਸ਼ਨ ਨਾ ਕਰ ਸਕੀ। ਫ਼ਿਲਮ ‘ਚ ਮੁੱਖ ਅਦਾਕਾਰ ਸ਼ਾਹਿਦ ਕਪੂਰ ਸੀ। ਇਹ ਫ਼ਿਲਮ ਬਿਜਲੀ ਦੀ ਚੋਰੀ ਅਤੇ ਵੱਡੇ-ਵੱਡੇ ਬਿੱਲਾਂ ‘ਤੇ ਆਧਾਰਿਤ ਕਹਾਣੀ ਸੀ।
ਹਾਲ ਹੀ ‘ਚ ਜਦ ਸ਼੍ਰਧਾ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਇਹ ਸੱਚ ਹੈ ਕਿ ਲਗਤਾਰ ਫ਼ਿਲਮਾਂ ਦੀ ਸਫ਼ਲਤਾ ਸਿਤਾਰਿਆਂ ਦੇ ਦਿਮਾਗ਼ ‘ਤੇ ਅਸਰ ਪਾਉਾਂਦੀਹੈ ਤਾਂ ਉਸ ਨੇ ਹਾਂ ‘ਚ ਜਵਾਬ ਦਿੱਤਾ। ਸ਼੍ਰਧਾ ਨੇ ਕਿਹਾ ਕਿ ”ਕੁਝ ਮੌਕਿਆਂ ‘ਤੇ ਸਫ਼ਲਤਾ ਉਸ ਦੇ ਸਿਰ ਨੂੰ ਚੜ੍ਹੀ, ਪਰ ਜਲਦ ਹੀ ਉਸ ਨੂੰ ਹਕੀਕਤ ਦਾ ਵੀ ਅਹਿਸਾਸ ਹੋ ਗਿਆ। ਸ਼੍ਰਧਾ ਨੇ ਕਿਹਾ ਕਿ ਜਦੋਂ ਉਸ ਨੂੰ ਲਗਾ ਕਿ ਉਹ ਸਫ਼ਲਤਾ ਕਾਰਨ ਅਸਮਾਨ ‘ਚ ਉੱਡਣ ਲੱਗੀ ਹੈ, ਉਸ ਦੇ ਮਾਤਾ-ਪਿਤਾ ਉਸ ਨੂੰ ਜ਼ਮੀਨ ‘ਤੇ ਉਤਾਰ ਲਿਆਏ।”
ਸ਼੍ਰਧਾ ਨੇ ਮੰਨਿਆ ਕਿ ਸੱਚਾਈ ਦਾ ਅਹਿਸਾਸ ਓਦੋਂ ਹੁੰਦਾ ਹੈ ਜਦੋਂ ਕਿਸੇ ਐਕਟਰ ਦੀ ਫ਼ਿਲਮ ਨਹੀਂ ਚੱਲਦੀ। ਸ਼੍ਰਧਾ ਅਨੁਸਾਰ ਆਪਣੇ ਸਟਾਰਡਮ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਕੰਮ ਹੈ। ਜਦੋਂ ਸਫ਼ਲਤਾ ਆਉਂਦੀਹੈ ਤਾਂ ਵਿਅਕਤੀ ਦਾ ਸੁਭਾਅ ਜਾਂ ਵਿਹਾਰ ਨਾ ਬਦਲੇ ਇਸ ਲਈ ਵੀ ਉਸ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਨ੍ਹੀਂ ਦਿਨੀਂ ਸ਼੍ਰਧਾ ਕਪੂਰ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਬਾਇਓਪਿਕ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੇ ਲੰਬਾ ਸਮਾਂ ਬੈਡਮਿੰਟਨ ਦੀ ਟ੍ਰੇਨਿੰਗ ਲਈ। ਸ਼੍ਰਧਾ ਨੂੰ ਟ੍ਰੇਨਿੰਗ ਦੇਣ ਵਾਲਿਆ ‘ਚ ਸਾਇਨਾ ਨੇਹਵਾਲ ਖ਼ੁਦ ਵੀ ਸ਼ਾਮਲ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਸ਼੍ਰਧਾ ਉਸ ਨੂੰ ਕਰੀਬ ਤੋਂ ਜਾਣ ਸਕੇ ਤਾਂ ਜੋ ਉਸ ਦਾ ਕਿਰਦਾਰ ਨਿਭਾਉਣ ਸਮੇਂ ਉਸ ਨੂੰ ਪਰਦੇ ‘ਤੇ ਕੋਈ ਵੀ ਮੁਸ਼ੋਕਲ ਪੇਸ਼ ਨਾ ਆਵੇ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।