ਨਵੀਂ ਦਿੱਲੀ – ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਦਿਲਹਾਰਾ ਲੋਕੁਹੇਤੀਗੇ ‘ਤੇ ਅਮੀਰਾਤ ਕ੍ਰਿਕਟ ਬੋਰਡ ਦੀ ਭ੍ਰਿਸ਼ਟਾਚਾਰ ਰੌਕੋ ਨਿਯਮ ਦੀ ਉਲੰਘਣਾ ਦੇ ਦੋਸ਼ ਲੱਗੇ ਹਨ। ਕੌਮਾਂਤਰੀ ਕ੍ਰਿਕਟ ਪ੍ਰਸ਼ਿਦ (ਆਈ. ਸੀ. ਸੀ.) ਨੇ ਇੱਕ ਬਿਆਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਆਈ. ਸੀ. ਸੀ. ਨੇ ਈ. ਸੀ. ਬੀ. ਵਲੋਂ ਤੋਕੁਹੇਤੀਗੇ ‘ਤੇ ਉਸ ਦੇ 3 ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਹਨ। ਇਹ ਦੋਸ਼ ਪਿਛਲੇ ਸਾਲ ਸੰਯੁਕਤ ਅਰਭ ਅਮੀਰਾਤ ‘ਚ ਖੇਡੀ ਗਈ ਟੀ-10 ਕ੍ਰਿਕਟ ਲੀਗ ਨਾਲ ਜੁੜੇ ਹਨ। ਸ਼੍ਰੀਲੰਕਾਈ ਖਿਡਾਰੀਆਂ ਵਲੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।
ਈ. ਸੀ. ਬੀ. ਨੇ ਆਈ. ਸੀ. ਸੀ. ਨੂੰ ਆਪਣਾ ਭ੍ਰਿਸ਼ਟਾਚਾਰ ਰੋਧੀ ਅਧਿਕਾਰੀ ਨਿਯੁਕਤ ਕੀਤਾ ਸੀ, ਜੋ ਈ. ਸੀ. ਬੀ. ਵਲੋਂ ਭ੍ਰਿਸ਼ਟਾਚਾਰ ਸੰਬੰਧਿਤ ਮਾਮਲਿਆਂ ‘ਤੇ ਨਜ਼ਰ ਰੱਖੇਗੀ। ਤੋਕੁਹੇਤੀਗੇ ਕੋਲ ਆਪਣੇ ਉਪਰ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ 13 ਨਵੰਬਰ ਤੋਂ 14 ਦਿਨਾਂ ਦਾ ਸਮਾਂ ਹੈ।