ਕਿਆਰਾ ਨਾਲ ਰੋਮੈਂਸ ਕਰੇਗਾ ਸ਼ਾਹਿਦ
ਅਦਾਕਾਰ ਸ਼ਾਹਿਦ ਕਪੂਰ ਨੇ ਇੱਕ ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਪਰਦੇ ‘ਤੇ ਵਾਪਸੀ ਕਰ ਲਈ ਹੈ। ਸ਼ਾਹਿਦ ਦੀ ਆਖ਼ਰੀ ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਸੀ। ਇਸ ਫ਼ਿਲਮ ਨੇ ਪਰਦੇ ‘ਤੇ ਚੰਗੀ ਸਫ਼ਲਤਾ ਹਾਸਿਲ ਕੀਤੀ। ਹੁਣ ਸ਼ਾਹਿਦ ਸਿਲਵਰ ਸਕ੍ਰੀਨ ‘ਤੇ ਕਿਆਰਾ ਅਡਵਾਨੀ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਸ਼ਾਹਿਦ ਇਸ ਸਮੇਂ ਸੁਪਰਹਿੱਟ ਤੇਲੁਗੂ ਫ਼ਿਲਮ ਅਰਜੁਨ ਰੈੱਡੀ ਦੇ ਹਿੰਦੀ ਰੀਮੇਕ ‘ਚ ਕੰਮ ਕਰਨ ਜਾ ਰਿਹਾ ਹੈ।
ਇਸ ਫ਼ਿਲਮ ‘ਚ ਸ਼ਾਹਿਦ ਨਾਲ ਕਿਆਰਾ ਅਡਵਾਨੀ ਜੋੜੀ ਬਣਾਏਗੀ। ਫ਼ਿਲਮ ਦੀ ਸ਼ੂਟਿੰਗ ਅੱਧੇ ਹਿੱਸੇ ਤੋਂ ਅੱਗੇ ਸ਼ੁਰੂ ਹੋਵੇਗੀ ਅਤੇ ਪਹਿਲੇ ਅੱਧੇ ਹਿੱਸੇ ਦੀ ਸ਼ੂਟਿੰਗ ਬਾਅਦ ‘ਚ ਕੀਤੀ ਜਾਵੇਗੀ। ਫ਼ਿਲਮ ਦੇ ਪਹਿਲੇ ਭਾਗ ‘ਚ ਸ਼ਾਹਿਦ ਕਪੂਰ ਆਪਣੇ ਦੋਸਤਾਂ ਨਾਲ ਮੋਟਰਸਾਈਕਲਿੰਗ ਕਰਦਾ ਨਜ਼ਰ ਆਏਗਾ। ਫ਼ਿਲਮ ਦੀ ਸ਼ੂਟਿੰਗ ਮੁੰਬਈ ‘ਚ ਕੀਤੀ ਜਾਵੇਗੀ ਜਿਸ ਲਈ ਸ਼ਾਹਿਦ ਕਪੂਰ ਫ਼ੁੱਟਬਾਲ ਦੀ ਟ੍ਰੇਨਿੰਗ ਵੀ ਲਏਗਾ।
ਸ਼ਾਹਿਦ ਨੇ ਆਪਣੇ ਕਿਰਦਾਰ ਦੇ ਹਿਸਾਬ ਨਾਲ ਦਾੜ੍ਹੀ ਅਤੇ ਮੁੱਛਾਂ ਵੀ ਵਧਾ ਲਈਆਂ ਹਨ। ਸੂਤਰਾਂ ਅਨੁਸਾਰ ਫ਼ਿਲਮ ‘ਚ ਸ਼ਾਹਿਦ ਪਿਆਰ ਵਿੱਚ ਧੋਖਾ ਖਾ ਚੁੱਕੇ ਇੱਕ ਸ਼ਰਾਬੀ ਅਤੇ ਗੁੱਸੇ ਵਾਲੇ ਸਰਜਨ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਫ਼ਿਲਮ ‘ਚ ਸ਼ਾਹਿਦ ਦੇ ਚਾਰ ਵੱਖ-ਵੱਖ ਲੁੱਕਸ ‘ਚ ਨਜ਼ਰ ਆਵੇਗਾ। ਇਸ ਫ਼ਿਲਮ ਨੂੰ ਸੰਦੀਪ ਵੰਗਾ ਡਾਇਰੈਕਟ ਕਰ ਰਿਹਾ ਹੈ। ਸੰਦੀਪ ਨੇ ਪਹਿਲਾਂ ਤੇਲੁਗੂ ਭਾਸ਼ਾ ‘ਚ ਬਣੀ ਅਰਜੁਨ ਰੈੱਡੀ ਨੂੰ ਵੀ ਡਾਇਰੈਕਟ ਕੀਤਾ ਸੀ।
ਕਿਆਰਾ ਅਡਵਾਨੀ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸਾਹਿਤ ਹੈ। ਇਹ ਵੀ ਚਰਚਾ ਹੈ ਕਿ ਸ਼ਾਹਿਦ ਕਪੂਰ ਇੱਕ ਮੁੱਕੇਬਾਜ਼ ਦੀ ਬਾਇਓਪਿਕ ‘ਚ ਵੀ ਮੁੱਖ ਭੂਮਿਕਾ ਨਿਭਾਉਂਦਾ ਨਜ਼ਰ ਆ ਸਕਦਾ ਹੈ। ਜਾਣਾਕਰੀ ਅਨੁਸਾਰ, ਸ਼ਾਹਿਦ ਏਸ਼ੀਅਨ ਖੇਡਾਂ ਦੇ ਗੋਲਡ ਮੈਡਲ ਜੇਤੂ ਮੁੱਕੇਬਾਜ਼ ਡਿੰਗਕੋ ਸਿੰਘ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰਾਜਾ ਕ੍ਰਿਸ਼ਨਾ ਮੈਨਨ ਕਰ ਰਿਹਾ ਹੈ ਜਿਸ ਨੇ ਏਅਰਲਿਫ਼ਟ ਅਤੇ ਸ਼ੈੱਫ਼ ਵਰਗੀਆਂ ਫ਼ਿਲਮਾਂ ਬਣਾਈਆਂ ਹਨ।