ਨਵੀਂ ਦਿੱਲੀ – ਪੰਚਕੂਲਾ ‘ਚ ਸੀ.ਡਬਲਿਊ.ਈ. ਦੇ ਈਵੈਂਟ ਦੌਰਾਨ ਅਮਰੀਕੀ ਰੈਸਲਰ ਨੇ ਬੌਲੀਵੁੱਡ ਡਰਾਮਾ ਕਵੀਨ ਰਾਖੀ ਸਾਵੰਤ ਦਾ ਰਿੰਗ ‘ਚ ਕੁਟਾਪਾ ਕੀ ਚਾੜ੍ਹਿਆ, ਸੋਸ਼ਲ ਸਾਈਟਸ ‘ਤੇ ਬਸ ਇਸੇ ਘਟਨਾ ਦੇ ਸਾਰਾ ਦਿਨ ਚਰਚੇ ਹੁੰਦੇ ਰਹੇ। ਹਸਪਤਾਲ ‘ਚ ਦਾਖ਼ਲ ਰਾਖੀ ਸਾਵੰਤ ਜਿੱਥੇ ਇਸ ਘਟਨਾ ਪਿੱਛੇ ਬੌਲੀਵੁਡ ਅਦਾਕਾਰਾ ਤਨੂਸ਼੍ਰੀ ਦੱਤਾ ਦਾ ਹੱਥ ਦਸ ਰਹੀ ਹੈ ਤਾਂ ਉੱਥੇ ਉਕਤ ਵਿਦੇਸ਼ੀ ਮਹਿਲਾ ਰੈਸਲਰ ਜਿਸ ਦਾ ਨਾਂ ਰੇਬੈਲ ਹੈ ਹੁਣ ਅੱਗੇ ਆ ਗਈ ਹੈ। ਰੇਬੈਲ ਨੇ ਆਪਣੇ ਇਨਸਟਾਗ੍ਰਾਮ ਐਕਾਊਂਟ’ਤੇ ਇੱਕ ਪੋਸਟ ਪਾ ਕੇ ਉਸ ਘਟਨਾ ‘ਤੇ ਆਪਣੀ ਰਾਏ ਦਿੱਤੀ ਹੈ।
ਰੇਬੈਲ ਨੇ ਆਪਣੇ ਇਨਸਟਾਗ੍ਰਾਮ ਐਕਾਊਂਟ ‘ਤੇ ਪੋਸਟ ਪਾਉਂਦੇ ਹੋਏ ਲਿਖਿਆ ਕਿ ਡਰਾਮਾ ਕਵੀਨ ਰਾਖੀ ਸਾਵੰਤ ਮੇਰੇ ਨਾਲ ਰਿੰਗ ‘ਚ ਲੜਨਾ ਚਾਹੁੰਦੀ ਸੀ। ਹਾਂ, ਮੈਂ ਉਸ ਨੂੰ ਬਾਡੀਸਲੈਮ ਦਾਅ ਮਾਰਿਆ। ਮੈਂ ਮੁਆਫ਼ੀ ਚਾਹੁੰਦੀ ਹਾਂ ਤੁਹਾਡੀ ਤਕਲੀਫ਼ ਲਈ, ਪਰ ਕਿਰਪਾ ਕਰ ਕੇ ਮੇਰੇ ਬਾਰੇ ਝੂਠ ਨਾ ਕਹੋ ਕਿਉਂਕਿ ਮੈਂ (ਰੇਬੈਲ) ਵਾਪਿਸ ਅਟੈਕ ਕਰਨਾ ਜਾਣਦੀ ਹਾਂ। ਭਾਰਤ ਨੂੰ ਵੀ ਮੇਰੇ ਨਾਂ ਦਾ ਪਤਾ ਲਗ ਗਿਆ ਹੋਣੈ। ਤੁਸੀਂ ਇਹ ਵੀ ਵੇਖੋ ਕਿ ਭਾਰਤ ਮੇਰਾ ਧੰਨਵਾਦ ਕਰ ਰਿਹਾ ਹੈ ਜੋ ਰਿੰਗ ‘ਚ ਮੈਂ ਕੀਤਾ। ਤੁਹਾਡਾ ਸਵਾਗਤ ਭਾਰਤ! ਅਤੇ ਤੁਹਾਡਾ ਵੀ ਧੰਨਵਾਦ।”