ਮਸਾਲਾ ਪਾਵ ਬਣਾਉਣ ਲਈ ਪਿਆਜ਼-ਟਮਾਟਰ ਦਾ ਚਟਪਟਾ ਮਸਾਲਾ ਬਣਾ ਕੇ ਉਸ ਨੂੰ ਪਾਵ ਵਿੱਚ ਭਰਿਆ ਜਾਂਦਾ ਹੈ। ਪਾਵ ਨੂੰ ਤੁਸੀਂ ਨਾਸ਼ਤੇ ‘ਚ ਸਰਵ ਕਰ ਸਕਦੇ ਹੋ। ਇਸ ਦਾ ਸੁਆਦ ਤੁਸੀਂ ਸ਼ਾਮ ਦੀ ਚਾਹ ਨਾਲ ਵੀ ਲੈ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਮੱਖਣ – 2 ਚੱਮਚ
ਜ਼ੀਰਾ – 1/2 ਚੱਮਚ
ਅਦਰਕ-ਲਸਣ ਪੇਸਟ – 1 ਚੱਮਚ
ਪਿਆਜ਼ – 120 ਗ੍ਰਾਮ
ਟਮਾਟਰ – 200 ਗ੍ਰਾਮ
ਸ਼ਿਮਲਾ ਮਿਰਚ – 55 ਗ੍ਰਾਮ
ਹਲਦੀ – 1/2 ਚੱਮਚ
ਨਮਕ – 1/2 ਚੱਮਚ
ਲਾਲ ਮਿਰਚ – 1/2 ਚੱਮਚ
ਪਾਵ ਭਾਜੀ ਮਸਾਲਾ – 1 ਚੱਮਚ
ਪਾਣੀ – 2 ਚੱਮਚ
ਨਿੰਬੂ ਦਾ ਰਸ – 1 ਚੱਮਚ
ਮੱਖਣ – 1 ਵੱਡਾ ਚੱਮਚ
ਪਾਵ
ਪਿਆਜ਼ – ਸੁਆਦ ਅਨੁਸਾਰ
ਧਨੀਆ – ਗਾਰਨਿਸ਼ ਕਰਨ ਲਈ
ਨਿੰਬੂ ਦਾ ਰਸ – ਸਜਾਵਟ ਲਈ
ਵਿਧੀ
ਸਭ ਤੋਂ ਪਹਿਲਾਂ ਇੱਕ ਪੈਨ ਵਿੱਚ 2 ਚੱਮਚ ਮੱਖਣ ਗਰਮ ਕਰੋ ਅਤੇ ਉਸ ਵਿੱਚ 1/2 ਚੱਮਚ ਜ਼ੀਰਾ ਅਤੇ 1 ਚੱਮਚ ਅਦਰਕ-ਲਸਣ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਉਸ ਤੋਂ ਬਾਅਦ ਉਸ ਵਿੱਚ 120 ਗ੍ਰਾਮ ਪਿਆਜ਼ ਭੁੰਨ ਕੇ ਪਾ ਦਿਓ। ਫ਼ਿਰ 200 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤਕ ਪਕਾਓ।
ਹੁਣ 55 ਗ੍ਰਾਮ ਸ਼ਿਮਲਾ ਮਿਰਚ ਪਾ ਕੇ 3 ਤੋਂ 5 ਮਿੰਟ ਲਈ ਪਕਾਓ। ਅੱਧਾ ਚੱਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ। ਉਸ ਵਿੱਚ ਅੱਧਾ ਚੱਮਚ ਨਮਕ, ਅੱਧਾ ਚੱਮਚ ਲਾਲ ਮਿਰਚ, ਇੱਕ ਚੱਮਚ ਪਾਵ ਭਾਜੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 3 ਤੋਂ 5 ਮਿੰਟ ਤਕ ਕੁੱਕ ਕਰੋ।
ਫ਼ਿਰ ਦੋ ਚੱਮਚ ਪਾਣੀ, ਇੱਕ ਚੱਮਚ ਨਿੰਬੂ ਦਾ ਰਸ ਪਾ ਕੇ ਹਿਲਾਓ ਅਤੇ ਮਿਸ਼ਰਣ ਨੂੰ ਇੱਕ ਪਾਸੇ ਰੱਖ ਦਿਓ। ਹੁਣ ਇੱਕ ਵੱਡਾ ਚੱਮਚ ਮੱਖਣ ਪਾ ਕੇ ਉਸ ‘ਤੇ ਪਾਵ ਰੱਖੋ ਅਤੇ ਪਕਾਓ। ਉਸ ‘ਤੇ ਮਸਾਲਾ ਰੱਖੋ ਅਤੇ ਇਸ ਨੂੰ ਪਾਵ ਦੇ ਦੂੱਜੇ ਭਾਗ ਨਾਲ ਕਵਰ ਕਰੋ।
ਅੰਤ ਵਿੱਚ ਇਸ ਨੂੰ ਪਿਆਜ਼, ਧਨੀਏ ਅਤੇ ਨਿੰਬੂ ਦੇ ਰਸ ਨਾਲ ਗਾਰਨਿਸ਼ ਕਰੋ, ਅਤੇ ਗਰਮਾ-ਗਰਮ ਸਰਵ ਕਰੋ।