ਜੰਮੂ ਨਗਰ ਨਿਗਮ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਭਾਜਪਾ ਦੇ ਹਵਾਲੇ

ਸ਼੍ਰੀਨਗਰ-ਜੰਮੂ ਨਗਰ ਨਿਗਮ ਦੇ ਲਈ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਖਤਮ ਹੋ ਗਈ ਹੈ। ਦੋਵਾਂ ਹੀ ਅਹੁਦਿਆਂ ਲਈ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੋਇਆ ਹੈ। ਭਾਜਪਾ ਦੇ ਚੰਦਰਮੋਹਨ ਗੁਪਤਾ ਨੂੰ ਮੇਅਰ ਦਾ ਅਹੁਦਾ ਮਿਲਿਆ ਹੈ ਪਰ ਡਿਪਟੀ ਮੇਅਰ ਦੀ ਕੁਰਸੀ ਪੂਰਨਿਮਾ ਨੂੰ ਮਿਲੀ ਹੈ।
ਵੀਰਵਾਰ ਨੂੰ ਦੋਵਾਂ ਅਹੁਦਿਆਂ ਦੇ ਲਈ ਚੋਣ ਕਰਵਾਈ ਗਈ। ਚੰਦਰਮੋਹਨ ਗੁਪਤਾ ਨੇ 45 ਵੋਟ ਲੈ ਕੇ ਆਜ਼ਾਦ ਕੌਂਸਲਰ ਵਿਜੈ ਚੌਧਰੀ ਨੂੰ ਹਰਾਇਆ ਅਤੇ ਪੂਰਨਿਮਾ ਨੂੰ 48 ਵੋਟ ਮਿਲੇ। ਜੰਮੂ ਨਗਰ ਨਿਗਮ ਦੇ ਤਹਿਤ ਕੁੱਲ 75 ਵਾਰਡ ਆਉਂਦੇ ਹਨ। ਨਵੇਂ ਬਣਾਏ ਗਏ ਮੇਅਰ ਚੰਦਰ ਮੋਹਨ ਗੁਪਤਾ ਭਾਜਪਾ ਦੀ ਟ੍ਰੇਜ਼ਰੀ ਯੂਨਿਟ ਦੇ ਟ੍ਰੇਜ਼ਰ ਹੈ। ਉਨ੍ਹਾਂ ਨੇ ਜੰਮੂ ਵੈਸਟ ਦੀ ਵਾਰਡ ਨੰਬਰ 33 ਤੋਂ ਕੌਂਸਲਰ ਦਾ ਚੋਣ ਲੜਿਆ ਸੀ। ਜੰਮੂ-ਕਸ਼ਮੀਰ ‘ਚ 13 ਸਾਲਾਂ ਬਾਅਦ ਨਗਰ ਨਿਗਮ ਚੋਣਾਂ ਕਰਵਾਈਆਂ ਗਈਆਂ।