ਨਵੀਂ ਦਿੱਲੀ – ਇੰਗਲੈਂਡ ਦੇ ਸਾਹਮਣੇ ਜੋਜ਼ ਬਟਲਰ ਨੂੰ ਲੈ ਕੇ ਚੋਣ ਦੀ ਦੁਵਿਧਾ ਹੈ ਜਿਸ ਦਾ ਹੱਲ ਉਸ ਨੂੰ ਸ਼੍ਰੀਲੰਕਾ ਖਿਲਾਫ਼ ਸ਼ੁਰੂ ਹੋ ਰਹੇ ਦੂਜੇ ਟੈੱਸਟ ਤੋਂ ਪਹਿਲਾਂ ਕੱਢਣਾ ਹੋਵੇਗਾ। ਪਹਿਲੀ ਦੁਵਿਧਾ ਤਾਂ ਇਹ ਹੈ ਕਿ ਜੌਨੀ ਬੇਅਰਸਟੋ ਦੇ ਫ਼ਿਟ ਹੋਣ ਤੋਂ ਬਾਅਦ ਵਿਕਟਕੀਪਰ ਦੀ ਭੂਮਿਕਾ ਕੋਣ ਨਿਭਾਵੇਗਾ ਜਦਕਿ ਵਿਕਲਪ ਦੇ ਤੌਰ ‘ਤੇ ਖੇਡੇ ਬੇਨ ਫ਼ੋਕਸ ਨੇ ਟੈੱਸਟ ਡੈਬਿਊ ਕਰਦੇ ਹੋਏ ਪਹਿਲੇ ਟੈੱਸਟ ‘ਚ ਸ਼ਾਨਦਾਰ ਸੈਂਕੜਾ ਲਗਾਇਆ। ਇੰਗਲੈਂਡ ਨੂੰ ਤੀਜੇ ਨੰਬਰ ‘ਤੇ ਨਿਯਮਿਤ ਬੱਲੇਬਾਜ਼ ਦੀ ਜ਼ਰੂਰਤ ਹੈ ਅਤੇ ਬਟਲਰ ਇਸ ਸਥਾਨ ਲਈ ਵੀ ਦਾਅਵੇਦਾਰ ਹੈ। ਟੈੱਸਟ ਸੀਰੀਜ਼ ਤੋਂ ਪਹਿਲਾਂ ਹੋਈ ਇੱਕ ਦਿਨਾਂ ਸੀਰੀਜ਼ ਦੌਰਾਨ ਬੇਅਰਸਟੋ ਦੇ ਗਿੱਟੇ ‘ਚ ਸੱਚ ਲੱਗ ਗਈ ਸੀ, ਪਰ ਹੁਣ ਉਹ ਇਸ ਤੋਂ ਉਬਰ ਚੁੱਕੈ। ਸੀਮਿਤ ਓਵਰਾਂ ‘ਚ ਵਿਕਟਕੀਪਿੰਗ ਦੀ ਜ਼ਿੰਮੇਦਾਰੀ ਨਿਭਾਉਣ ਵਾਲੇ ਬਟਲਰ ਲਈ ਇਹ ਯਕੀਨੀ ਨਹੀਂ ਕਿ ਉਹ ਇਸ ਹਫ਼ਤੇ ਹੋਣ ਵਾਲੇ ਮੈਚ ‘ਚ ਵਿਕਟਕੀਪਿੰਗ ਦੀ ਜ਼ਿੰਮੇਦਾਰੀ ਸੰਭਾਲ ਸਕੇਗਾ ਜਾਂ ਨਹੀਂ।
ਉਸ ਨੇ ਕਿਹਾ ਕਿ ਫ਼ੋਐਕਸ ਨੂੰ ਬਾਹਰ ਕਰਨਾ ਸਖ਼ਤ ਫ਼ੈਸਲਾ ਹੋਵੇਗਾ ਜਿਸ ਨੇ ਪਹਿਲੇ ਟੈੱਸਟ ‘ਚ ਜਿੱਤ ਦੌਰਾਨ 107 ਦੌੜਾਂ ਦੀ ਪਾਰੀ ਖੇਡੀ। ਗੌਲ ‘ਚ ਪਿੱਛਲੇ ਹਫ਼ਤੇ ਪਹਿਲੇ ਟੈੱਸਟ ‘ਚ 211 ਦੌੜਾਂ ਦੀ ਜਿੱਤ ‘ਚ ਫ਼ੋਐਕਸ ਦੀ ਭੂਮਿਕਾ ਦੀ ਤਾਰੀਫ਼ ਕਰਦੇ ਹੋਏ ਬਟਲਰ ਨੇ ਕਿਹਾ, ”ਕੁਝ ਵਿਕਲਪ ਹਨ। ਗੌਲ ‘ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦਿਨ ਲੰਚ ਤਕ ਉਹ ਸੈਂਕੜਾ ਲਗਾਉਣ ਤੋਂ ਇਲਾਵਾ ਇੱਕ ਕੈਚ ਅਤੇ ਇੱਕ ਸਟੰਪਿੰਗ ਵੀ ਕਰ ਚੁੱਕਾ ਸੀ। ਬੇਨ ਆਈ ਅਤੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਜੌਨੀ ਕਿੰਨਾ ਸ਼ਾਨਦਾਰ ਖਿਡਾਰੀ ਹੈ। ਇੰਗਲੈਂਡ ਦੇ ਸਭ ਤੋਂ ਵਧੀਆ ਖਿਡਾਰੀਆਂ ‘ਚੋਂ ਇੱਕ ਹੈ ਉਹ।