ਕੈਲੀਫੋਰਨੀਆ – ਅਮਰੀਕਾ ਦੇ ਕੈਲੀਫੋਰਨੀਆ ‘ਚ ਬੂਟੇ ਕਾਊਂਟੀ ਇਲਾਕੇ ‘ਚ ਲੱਗੀ ਭਿਆਨਕ ਅੱਗ ਨਾਲ ਹੁਣ ਤੱਕ 56 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ਅਤੇ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਇਸ ਅੱਗ ਦੀ ਕਾਰਨ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚ ਗਏ ਹਨ।
ਕੈਲੀਫੋਰਨੀਆ ਦੇ ਫਾਇਰ ਬ੍ਰਿਗੇਡਜ਼ ਮੁਤਾਬਕ ਅੱਗ ਨੇ ਉੱਤਰੀ ਕੈਲੀਫੋਰਨੀਆ ਦੇ 1 ਲੱਖ 11 ਹਜ਼ਾਰ ਏਕੜ ਤੋਂ ਵੱਧ ਥਾਵਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਭਿਆਨਕ ਅੱਗ ਨਾਲ ਪੈਰਾਡਾਈਜ਼ ਇਲਾਕਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਚੁੱਕਿਆ ਹੈ। ਇਸੇ ਕਾਰਨ ਇਸ ਸ਼ਹਿਰ ਦੀਆਂ 7200 ਦੇ ਕਰੀਬ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ।
ਇਨ੍ਹਾਂ ਵਿਚ ਘਰ, ਸਟੋਰ, ਪਲਿਸ ਸਟੇਸ਼ਨ, ਚਰਚ, ਕਾਰਾਂ ਅਤੇ ਹੋਰ ਵੱਡੀਆਂ ਇਮਾਰਤਾਂ ਵੀ ਸ਼ਾਮਲ ਸਨ। ਅਮਰੀਕਾ ਦੇ ਇਤਿਹਾਸ ਵਿਚ ਇਹ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਭਿਆਨਕ ਅੱਗ ਸਾਬਿਤ ਹੋਈ ਹੈ। ਇਸੇ ਤਰ੍ਹਾਂ ਦੱਖਣੀ ਕੈਲੀਫੋਰਨੀਆ ਵਿਚ ਵੀ 83 ਹਜ਼ਾਰ 275 ਏਕੜ ਇਲਾਕਾ ਅੱਗ ਦੀ ਲਪੇਟ ਵਿਚ ਆ ਗਿਆ ਹੈ।
ਇਸ ਅੱਗ ਦੌਰਾਨ ਹਾਲੀਵੁੱਡ ਐਕਟਰ ਮਾਈਲੀ ਸਾਇਰਸ ਅਤੇ ਜ਼ੈਰਾਰਡ ਬਟਲਰ ਦੇ ਘਰ ਵੀ ਸੜ ਕੇ ਸੁਆਹ ਹੋ ਗਏ ਹਨ। ਇਸ ਇਲਾਕੇ ਵਿਚ ਵੀ ਕੁਝ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਕੈਲੀਫੋਰਨੀਆ ਵਿਚ ਇਸ ਸਮੇਂ ਤਿੰਨ ਵੱਡੀਆਂ ਜੰਗਲੀ ਅੱਗਾਂ ਨੇ ਤਬਾਹੀ ਮਚਾਈ ਹੋਈ ਹੈ। ਸਭ ਤੋਂ ਵੱਧ ਨੁਕਸਾਨ ਨਾਰਥ ਕੈਲੀਫੋਰਨੀਆ ਦੇ ਬੂਟੇ ਕਾਊਂਟੀ ਇਲਾਕੇ ‘ਚ ਹੋਇਆ ਹੈ।
ਇਨ੍ਹਾਂ ਅੱਗਾਂ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਜਾ ਰਹੀ ਹੈ।