ਰਾਏਪੁਰ— ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ‘ਚ ਬੁੱਧਵਾਰ ਨਕਸਲੀਆਂ ਵਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ‘ਚ 5 ਸੁਰੱਖਿਆ ਮੁਲਾਜ਼ਮਾਂ ਸਣੇ 6 ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 2 ਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਮਿਲੀਆਂ ਖਬਰਾਂ ਮੁਤਾਬਕ ਨਕਸਲੀਆਂ ਨੇ ਇਹ ਹਮਲਾ ਬੀਜਾਪੁਰ ਤੋਂ 7 ਕਿਲੋਮੀਟਰ ਦੂਰ ਕੀਤਾ। ਸਾਰੇ ਜ਼ਖਮੀ ਬੀਜਾਪੁਰ ਦੇ ਹਸਪਤਾਲ ‘ਚ ਦਾਖਲ ਕਰਵਾਏ ਗਏ। ਹਮਲੇ ਦੌਰਾਨ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਫਾਇਰਿੰਗ ਵੀ ਹੋਈ। ਘਟਨਾ ਲਈ ਜ਼ਿੰਮੇਵਾਰ ਨਕਸਲੀਆਂ ਨੂੰ ਫੜਨ ਲਈ ਬੁੱਧਵਾਰ ਰਾਤ ਤਕ ਯਤਨ ਕੀਤੇ ਜਾ ਰਹੇ ਸਨ। ਉਕਤ ਸਾਰੇ ਜਵਾਨ ਚੋਣ ਡਿਊਟੀ ਤੋਂ ਵਾਪਸ ਆ ਰਹੇ ਸਨ।