ਨਵੀਂ ਦਿੱਲੀ— ਹਾਈ ਕੋਰਟ ‘ਚ ਮੰਗਲਵਾਰ ਨੂੰ ਉਨ੍ਹਾਂ ਪਟੀਸ਼ਨਾਂ ‘ਤੇ ਵਿਚਾਰ ਕਰ ਸਕਦਾ ਹੈ ਜਿਸ ‘ਚ ਕੇਰਲ ਦੇ ਸਬਰੀਮਾਲਾ ਮੰਦਰ ‘ਚ ਸਾਰੇ ਉਮਰ ਦੀਆਂ ਔਰਤਾਂ ਦੇ ਦਾਖਲ ਹੋਣ ਦੀ ਮਨਜ਼ੂਰੀ ਵਾਲੇ ਉਸ ਦੇ 28 ਸੰਤਬਰ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। ਤੱਤਕਾਲੀਨ ਪ੍ਰਧਾਨ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ 5 ਜੱਜਾਂ ਦੀ ਬੈਂਚ ਨੇ 28 ਸਤੰਬਰ ਨੂੰ 4:1 ਦੇ ਆਪਣੇ ਫੈਸਲੇ ‘ਚ ਸਬਰੀਮਾਲਾ ਮੰਦਰ ‘ਚ ਸਾਰੇ ਵਰਗ ਦੀਆਂ ਔਰਤਾਂ ਦੇ ਪ੍ਰਵੇਸ਼ ਦਾ ਰਸਤਾ ਸਾਫ ਕਰਦੇ ਹੋਏ ਕਿਹਾ ਸੀ ਕਿ ਇਹ ਪਾਬੰਦੀ ਲੈਂਗਿਕ ਭੇਦਭਾਵ ਦੇ ਬਰਾਬਰ ਹੈ।
ਕੌਣ-ਕੌਣ ਹੋਵੇਗਾ ਸੁਣਵਾਈ ‘ਚ ਸ਼ਾਮਲ
ਪ੍ਰਧਾਨ ਜੱਜ ਰੰਜਨ ਗੋਗੋਈ, ਨਿਆਂ ਮੂਰਤੀ ਆਰ.ਐੱਫ, ਨਰੀਮਨ, ਨਿਆਂ ਮੂਰਤੀ ਏ.ਐੱਮ.ਖਾਨਵਿਲਕਰ, ਨਿਆਂਮੂਰਤੀ ਡੀ ਵਾਈ ਚੰਦਰਚੂੜ ਅਤੇ ਨਿਆਂ ਮੂਰਤੀ ਇੰਦੁ ਮਲਹੋਤਰਾ ਦੀ ਬੈਂਚ ਸਬਰੀਮਾਲਾ ਸਬੰਧੀ ਉਸ ਦੇ ਫੈਸਲੇ ‘ਤੇ ਮੁੜ ਵਿਚਾਰ ਦੀ ਮੰਗ ਵਾਲੀ 48 ਪਟੀਸ਼ਨਾਂ ‘ਤੇ ਜੱਜਾਂ ਦੇ ਕਮਰੇ ‘ਚ ਵਿਚਾਰ ਕਰੇਗੀ।
ਇਨ੍ਹਾਂ ਪਟੀਸ਼ਨਾਂ ਦੇ ਇਲਾਵਾ ਇਸ ਫੈਸਲੇ ‘ਤੇ ਮੁੜ ਵਿਚਾਰ ਦੀ ਮੰਗ ਵਾਲੀ ਤਿੰਨ ਵੱਖ-ਵੱਖ ਪਟੀਸ਼ਨਾਂ ਸੀ.ਜੇ.ਆਈ.ਗੋਗੋਈ, ਨਿਆਂਮੂਰਤੀ ਸੰਜੈ ਕਿਸ਼ਨ ਕੌਲ ਅਤੇ ਨਿਆਂ ਮੂਰਤੀ ਦੇ ਐੱਮ.ਜੋਸੇਫ ਦੀ ਬੈਂਚ ਦੇ ਸਾਹਮਣੇ ਖੁੱਲ੍ਹੀ ਅਦਾਲਤ ‘ਚ ਸੁਣਵਾਈ ਲਈ ਰੱਖੀ ਜਾਵੇਗੀ। ਸੁਪਰੀਮ ਕੋਰਟ ਨੇ 9 ਅਕਤੂਬਰ ਨੂੰ ਇਕ ਸੰਗਠਨ ‘ਤੇ ਮੁੜ ਵਿਚਾਰ ‘ਤੇ ਤੱਤਕਾਲ ਸੁਣਵਾਈ ਤੋਂ ਇਨਕਾਰ ਕੀਤਾ ਸੀ।