ਉਪ ਰਾਸ਼ਟਰਪਤੀ ਨੇ ਅਨੰਤ ਕੁਮਾਰ ਨੂੰ ਦਿੱਤੀ ਸ਼ਰਧਾਂਜਲੀ

ਬੈਂਗਲੁਰੂ— ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਨੰਤ ਕੁਮਾਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਕਈ ਮਹੀਨਿਆਂ ਤੋਂ ਫੇਫੜਿਆਂ ਦੇ ਕੈਂਸਰ ਨਾਲ ਪੀੜਤ 59 ਸਾਲਾ ਅਨੰਤ ਕੁਮਾਰ ਦਾ ਸੋਮਵਾਰ ਨੂੰ ਬੈਂਗਲੁਰੂ ਦੇ ਇਕ ਨਿਜੀ ਹਸਪਤਾਲ ‘ਚ ਦਿਹਾਂਤ ੋਹੋ ਗਿਆ। ਦਿੱਲੀ ਤੋਂ ਜਹਾਜ਼ ਦੁਆਰਾ ਇੱਥੇ ਪਹੁੰਚੇ ਨਾਇਡੂ ਨੈਸ਼ਨਲ ਕਾਲਜ ਗ੍ਰਾਊਂਡ’ ਗਏ ਜਿੱਥੇ ਉਨ੍ਹਾਂ ਦੇ ਪਾਰਥਿਵ ਸਰੀਰ ‘ਤੇ ਫੁੱਲ ਚੜ੍ਹਾਏ ਅਤੇ ਸ਼ਰਧਾਂਜਲੀ ਦਿੱਤੀ। ਉਪ ਰਾਸ਼ਟਰਪਤੀ ਨੇ ਕੁਮਾਰ ਦੀ ਪਤਨੀ ਤੇਜਸਵਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਸੰਵੇਦਨਾ ਵਿਅਕਤ ਕੀਤੀ। ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਅਤੇ ਭਾਜਪਾ ਕੇ ਰਾਜ ਪ੍ਰਮੁੱਖ ਬੀ.ਐੱਸ ਯੇਦੀਯੁਰੱਪਾ ਵੀ ਨਾਇਡੂ ਦੇ ਨਾਲ ਪਹੁੰਚੇ। ਉਹ ਕੁਝ ਮਿੰਟ ਤਕ ਕੁਮਾਰ ਦੇ ਸਰੀਰ ਕੋਲ ਬੈਠੇ ਰਹੇ। ਭਾਜਪਾ ਸੂਤਰਾਂ ਦੇ ਉਪ ਰਾਸ਼ਟਰਪਤੀ ਅਤੇ ਕੁਮਾਰ ਦੇ ਵਿਚ ਬੇਹੱਦ ਚੰਗੇ ਸੰਬੰਧ ਸਨ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਦੇ ਦਿਹਾਂਤ ਦੀ ਖਬਰ ਸੁਣ ਕੇ ਹੈਰਾਨ ਹਾਂ। ਉਹ ਵਿਦਿਆਰਥੀ ਅੰਦੋਲਨ ਤੋਂ ਲੈ ਕੇ ਸੰਸਦ ਤਕ ਕਈ ਸਾਲਾ ਤੋਂ ਮੇਰੇ ਸਹਿਯੋਗੀ ਸੀ। ਉਹ ਇਕ ਸਮਰਪਿਤ ਰਾਜਨੇਤਾ ਸੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਚੌਧਰੀ ਬਿਰੇਂਦਰ ਸਿੰਘ ਸਮੇਤ ਕਈ ਹੋਰ ਨੇਤਾਵਾਂ ਨੇ ਕੁਮਾਰ ਦੇ ਦਿਹਾਂਤ ‘ਤੇ ਸ਼ੋਕ ਜਤਾਉਂਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਕੁਮਾਰ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਨੂੰ ਚਾਮਰਾਜਪੇਟ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ। ਪਰਿਵਾਰ ਦੇ ਕਰੀਬੀ ਸੂਤਰਾਂ ਮੁਤਾਬਕ ਕੁਮਾਰ ਦੇ ਭਰਾ ਨੰਦ ਕੁਮਾਰ ਪੂਰੇ ਰੀਤੀ ਰਿਵਾਜਾਂ ਨਾਲ ਉਨ੍ਹਾਂ ਦਾ ਸੰਸਕਾਰ ਕਰਨਗੇ। ਕੇਂਦਰ ਸਰਕਾਰ ਨੇ ਰਾਜਕੀ ਸਨਮਾਣ ਦੇ ਨਾਲ ਕੁਮਾਰ ਦੇ ਅੰਤਿਮ ਸੰਸਕਾਰ ਕੀਤੇ ਜਾਣ ਦਾ ਐਲਾਨ ਕੀਤਾ।