ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਝੋਲਾ ਛਾਪ ਡਾਕਟਰ ਨੇ ਇਕ 16 ਸਾਲਾ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤ ਦੀ ਮਾਂ ਨੇ ਕਿਹਾ ਕਿ 7 ਨਵੰਬਰ ਨੂੰ ਡਾਕਟਰ ਉਸ ਦੇ ਘਰ ਗਿਆ ਅਤੇ ਘਰ ਇਕੱਲੀ 16 ਸਾਲ ਦੀ ਉਸ ਦੀ ਲੜਕੀ ਨੂੰ ਬਹਾਨੇ ਨਾਲ ਆਪਣੇ ਨਾਲ ਹਸਪਤਾਲ ਲੈ ਗਿਆ, ਜਿਥੇ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਕਥਿਤ ਰੂਪ ‘ਚ ਜਬਰ ਜ਼ਨਾਹ ਕੀਤਾ। ਘਟਨਾ ਤੋਂ ਦੂਜੇ ਦਿਨ ਡਾਕਟਰ ਪੀੜਤਾ ਨੂੰ ਜ਼ਿਲੇ ਦੇ ਬਘਾਰ ਪੁਲ ਦੇ ਕੋਲ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਵਿਨੋਦ ਕੁਸ਼ਵਾਹਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।