ਛੱਤੀਸਗੜ੍ਹ: ਕਾਂਗਰਸ ‘ਤੇ ਵਰ੍ਹੇ ਸ਼ਾਹ, ਕਿਹਾ- ਰਾਹੁਲ ਨੂੰ ਹੋਇਆ ‘ਮੋਦੀ ਫੋਬੀਆ’

ਨਵੀਂ ਦਿੱਲੀ— ਛੱਤੀਸਗੜ੍ਹ ਵਿਧਾਨ ਸਭਾ ਨੂੰ ਲੈ ਕੇ ਸਿਆਸੀ ਤਾਪਮਾਨ ਕਾਫੀ ਗਰਮ ਬਣਿਆ ਹੋਇਆ ਹੈ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਸੋਮਵਾਰ ਨੂੰ ਰਾਜ ਦੇ ਦੋ ਦਿਨੀਂ ਦੌਰੇ ‘ਤੇ ਇੱਥੇ ਪੁੱਜੇ। ਜਿੱਥੇ ਉਨ੍ਹਾਂ ਨੇ ਚੁਣਾਵੀ ਰੈਲੀ ‘ਚ ਕਾਂਗਰਸ ਪ੍ਰਧਾਨ ‘ਤੇ ਜੰਮ ਕੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਮੋਦੀ ਫੋਬੀਆ ਹੋ ਗਿਆ ਹੈ।
ਸ਼ਾਹ ਨੇ ਦੁਰਗ ‘ਚ ਆਯੋਜਿਤ ਰੈਲੀ ‘ਚ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਗਰੀਬੀ ਹਟਾਓ ਰਾਹੁਲ ਗਾਂਧੀ ਕਹਿੰਦੇ ਹਨ ਮੋਦੀ ਹਟਾਓ। ਮੋਦੀ ਜੀ ਕਹਿੰਦੇ ਹੈ ਬੇਰੁਜ਼ਗਾਰੀ ਹਟਾਓ ਰਾਹੁਲ ਗਾਂਧੀ ਕਹਿੰਦੇ ਹਨ ਮੋਦੀ ਹਟਾਓ। ਪੂਰੀ ਦੀ ਪੂਰੀ ਕਾਂਗਰਸ ਪਾਰਟੀ ਨੂੰ ਮੋਦੀ ਫੋਬੀਆ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਨਕਸਲਵਾਦ ‘ਚ ਕ੍ਰਾਂਤੀ ਦਿੱਸਦੀ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਜਵਾਬ ਦੇਣ ਕਿ ਕੇਂਦਰ ‘ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਛੱਤੀਸਗੜ੍ਹ ਨੂੰ ਉਸ ਦੇ ਅਧਿਕਾਰੀਆਂ ਤੋਂ ਵੰਚਿਤ ਕਿਉਂ ਰੱਖਿਆ ਗਿਆ? ਦੱਸ ਦੇਈਏ ਕਿ ਸ਼ਾਹ ਕੱਲ ਪਹਿਲੀ ਚੁਣਾਵੀ ਸਭਾ ਧਰਮਜੈਗੜ੍ਹ ਦੇ ਘਰਘੋੜਾ ‘ਚ ਦੂਜੀ ਸਭਾ ਜੈਜੇਪੁਰ ਵਿਧਾਨਸਭਾ ਖੇਤਰ ਦੇ ਜੈਜੇਪੁਰ ‘ਚ ਤੀਜੀ ਸਭਾ ਤਖਤਪੁਰ ਖੇਤਰ ‘ਚ ਅਤੇ ਚੌਥੀ ਅਤੇ ਆਖਿਰੀ ਸਭਾ ਸਾਜਾ ਵਿਧਾਨ ਸਭਾ ਖੇਤਰ ਦੇ ਸਾਜਾ ‘ਚ ਸੰਬੋਧਿਤ ਕਰਨਗੇ।