ਅਮਰਾਵਤੀ-ਆਂਧਰਾਂ ਪ੍ਰਦੇਸ਼ ‘ਚ ਰਾਜ ਮੰਤਰੀ ਮੰਡਲ ਦਾ ਐਤਵਾਰ ਨੂੰ ਵਿਸਥਾਰ ਹੋਵੇਗਾ ਅਤੇ ਦੋ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਤੇਲਗੂ ਦੇਸ਼ਮ ਪਾਰਟੀ ਦੇ ਮਾਹਿਰਾਂਨੇ ਕਿਹਾ ਹੈ ਕਿ ਮਾਰਚ ‘ਚ ਦੋ ਭਾਜਪਾ ਮੈਂਬਰਾਂ ਦੇ ਅਸਤੀਫੇ ਦੇ ਕਾਰਨ ਮੰਤਰੀ ਮੰਡਲ ‘ਚ ਜਗ੍ਹਾਂ ਖਾਲੀ ਹੋਈ ਸੀ। ਚੰਦਰਬਾਬੂ ਨਾਇਡੂ ਐਤਵਾਰ (11 ਨਵੰਬਰ) ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਇਸ ਦੇ ਲਈ ਐਤਵਾਰ ਨੂੰ ਦੋ ਨਵੇਂ ਮੰਤਰੀਆਂ ਨੂੰ ਸਹੁੰ ਚੁੱਕਾਈ ਜਾਵੇਗੀ।
ਦੋ ਮੰਤਰੀ ਕੀਤੇ ਸ਼ਾਮਿਲ-
ਆਂਧਰਾ ਪ੍ਰਦੇਸ਼ ਮੰਤਰੀ ਮੰਡਲ ‘ਚ ਅੱਜ ਦੋ ਮੰਤਰੀ ਸ਼ਾਮਿਲ ਕੀਤੇ ਗਏ ਹਨ। ਸ਼੍ਰੀ ਐੱਨ. ਐੱਮ. ਡੀ. ਫਾਰੂਕ ਅਤੇ ਕਿਦਾਰੀ ਸ਼ਵਣ ਕੁਮਾਰ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ, ਉਨ੍ਹਾ ਦੇ ਮੰਤਰੀ ਮੰਡਲ ਦੇ ਸਹਿਯੋਗੀ ਅਤੇ ਵੱਡੀ ਗਿਣਤੀ ‘ਚ ਤੇਲਗੂ ਦੇਸ਼ਮ ਪਾਰਟੀ ਦੇ ਕਰਮਚਾਰੀ ਇਸ ਮੌਕੇ ‘ਤੇ ਮੌਜੂਦ ਸੀ।
ਸ਼੍ਰੀ ਐੱਨ. ਐੱਮ. ਡੀ. ਫਾਰੂਕ-
ਸ਼੍ਰੀ ਫਾਰੂਕ ਵਿਧਾਨ ਪਰਿਸ਼ਦ ਦੇ ਮੈਂਬਰ ਹੈ ਅਤੇ ਪਰਿਸ਼ਦ ਦੇ ਪ੍ਰਧਾਨ ਵੀ ਹੈ। ਸ਼੍ਰੀ ਐੱਨ. ਟੀ. ਰਾਮਾ ਰਾਵ ਦੇ 1982 ‘ਚ ਟੀ. ਡੀ. ਪੀ. ਦੇ ਗਠਨ ਦੇ ਸਮੇਂ ਸ਼੍ਰੀ ਫਾਰੂਕ ਪਾਰਟੀ ‘ਚ ਸ਼ਾਮਿਲ ਹੋਏ ਸੀ। ਉਨ੍ਹਾਂ ਨੂੰ 1985 ‘ਚ ਮੰਤਰੀ ਬਣਾਇਆ ਗਿਆ ਸੀ।
ਸ਼੍ਰੀ ਕਿਦਾਰੀ ਸ਼ਵਣ ਕੁਮਾਰ-
ਸ਼੍ਰੀ ਕਿਦਾਰੀ ਸ਼ਵਣ ਕੁਮਾਰ ਕੁਝ ਦਿਨਾਂ ਪਹਿਲਾਂ ਹੀ ਰਾਜਨੀਤੀ ‘ਚ ਆਏ ਹੈ। ਉਹ ਵਾਈ. ਐੱਸ. ਏ. ਸੀ. ਸੀ. ਪੀ. ਦੇ ਵਿਧਾਇਕ ਕਿਸ਼ਰੀ ਸਰਵੇਸ਼ਵਰ ਰਾਵ ਦੇ ਪੁੱਤਰ ਸੀ। ਸ਼੍ਰੀ ਰਾਵ ਤੋਂ ਬਾਅਦ ਟੀ. ਡੀ. ਪੀ. ‘ਚ ਸ਼ਾਮਿਲ ਹੋ ਗਏ ਸੀ। ਸ਼੍ਰੀ ਰਾਵ ਦੀ ਮਾਓਵਾਦੀਆਂ ਨੇ 23 ਸਤੰਬਰ ਨੂੰ ਹੱਤਿਆ ਕਰ ਦਿੱਤੀ ਸੀ। ਸ਼੍ਰੀ ਸ਼ਵਣ ਕੁਮਾਰ ਆਂਧਰਾ ਪ੍ਰਦੇਸ਼ ਮੰਤਰੀ ਮੰਡਲ ਦੇ ਸਭ ਤੋਂ ਨੌਜਵਾਨ ਮੰਤਰੀ ਹੈ। ਉਨ੍ਹਾਂ ਨੇ ਭਾਰਤੀ ਤਕਨੀਕੀ ਸੰਸਥਾਨ, ਵਾਰਾਣਸੀ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਪਿਤਾ ਦਾ ਮੌਤ ਦੇ ਸਮੇਂ ਦਿੱਲੀ ‘ਚ ਸਿਵਿਲ ਸੇਵਾ ਦੀ ਤਿਆਰੀ ਕਰ ਰਹੇ ਸੀ।