ਝਾਂਸੀ-ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਸਮਾਜਵਾਦੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਰਾਮ ਗੋਬਿੰਦ ਚੌਧਰੀ ਨੂੰ ਅਚਾਨਕ ਹਾਰਟ ਅਟੈਕ (ਦਿਲ ਦਾ ਦੌਰਾ) ਹੋ ਗਿਆ ਹੈ। ਤਰੁੰਤ ਉਨ੍ਹਾਂ ਨੂੰ ਇਲਾਜ ਲਈ ਰਾਮ ਰਾਜਾ ਹਸਪਤਾਲ ‘ਚ ਲਿਜਾਇਆ ਗਿਆ। ਚੌਧਰੀ ਨੂੰ ਮਿਲਣ ਦੇ ਲਈ ਸਪਾ ਦੇ ਕਈ ਨੇਤਾ ਹਸਪਤਾਲ ਪਹੁੰਚ ਰਹੇ ਹਨ। ਰਾਮ ਗੋਬਿੰਦ ਚੌਧਰੀ ਮੱਧ ਪ੍ਰਦੇਸ਼ ‘ਚ ਪਾਰਟੀ ਦੇ ਲਈ ਚੋਣ ਪ੍ਰਚਾਰ ਕਰਨ ਜਾ ਰਹੇ ਸੀ। ਇਸ ਦੌਰਾਨ ਸ਼ਨੀਵਾਰ ਨੂੰ ਝਾਂਸੀ ‘ਚ ਰਾਤ ਆਰਾਮ ਦੇ ਲਈ ਰੁਕੇ ਸੀ।
ਰਾਮ ਗੋਬਿੰਦ ਚੌਧਰੀ-
ਰਾਮ ਗੋਬਿੰਦ ਚੌਧਰੀ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਕੀਤੀ ਸੀ। ਚੌਧਰੀ 8 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਚੰਦਰਸ਼ੇਖਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਅਖਿਲੇਸ਼ ਸਰਕਾਰ ‘ਚ ਉਹ ਬੇਸਿਕ ਸਿੱਖਿਆ ਮੰਤਰੀ ਸੀ। ਇਸ ਤੋਂ ਇਲਾਵਾ ਉਹ ਬਾਲ ਵਿਕਾਸ ਮੰਤਰੀ ਵੀ ਰਹਿ ਚੁੱਕੇ ਹਨ। ਚੌਧਰੀ ਨੂੰ ਉਨ੍ਹਾਂ ਦੇ ਬਗਾਵਤ ਅਤੇ ਹੰਕਾਰੀ ਸੁਭਾਅ ਦੇ ਲਈ ਜਾਣਿਆ ਜਾਂਦਾ ਹੈ।