ਟਕਸਾਲੀਆਂ ਖਿਲਾਫ ਮੈਦਾਨ ‘ਚ ਉਤਰੀ ਹਰਸਿਮਰਤ, ਦਿੱਤਾ ਤਿੱਖਾ ਜਵਾਬ

ਬਠਿੰਡਾ : ਅਕਾਲੀ ਦਲ ਦੇ ਪ੍ਰਧਾਨ ਤੇ ਆਪਣੇ ਪਤੀ ਸੁਖਬੀਰ ਬਾਦਲ ਦਾ ਵਿਰੋਧ ਹੁੰਦਾ ਦੇਖ ਹਰਸਿਮਰਤ ਬਾਦਲ ਬਾਗੀ ਟਕਸਾਲੀਆਂ ਨੂੰ ਜਵਾਬ ਦੇਣ ਲਈ ਮੈਦਾਨ ‘ਚ ਉਤਰ ਆਈ ਹੈ। ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ‘ਤੇ ਹਰਸਿਮਰਤ ਨੇ ਟਕਸਾਲੀਆਂ ਨੂੰ ਅੱਖਾਂ ਦਿਖਾਉਂਦੇ ਹੋਏ ਕਿਹਾ ਕਿ ਜਿਹੜੇ ਲੀਡਰਾਂ ਨੂੰ ਲੋਕ ਨਕਾਰ ਚੁੱਕੇ ਹਨ। ਉਨਾਂ ਨੂੰ ਅਸਤੀਫਾ ਮੰਗਣ ਦਾ ਕੋਈ ਹੱਕ ਨਹੀਂ।
ਹਰਸਿਮਰਤ ਬਠਿੰਡਾ ਵਿਚ ਏਮਜ਼ ਹਸਪਤਾਲ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਪਾਰਟੀ ਪ੍ਰਧਾਨ ਦਾ ਅਸਤੀਫਾ ਮੰਗਣ ਦਾ ਕੋਈ ਹੱਕ ਨਹੀਂ ਹੈ ਜਿਨ੍ਹਾਂ ਨੂੰ ਲੋਕ ਚੋਣਾਂ ਵਿਚ ਨਕਾਰ ਚੁੱਕੇ ਹਨ। ਫਿਲਹਾਲ ਅਕਾਲੀ ਦਲ ‘ਚ ਛਿੜੇ ਇਸ ਵਿਵਾਦ ਦਾ ਅੰਤ ਕਿਥੇ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।