ਬੀਜਾਪੁਰ— ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਦੇ ਇਕ ਦਿਨ ਪਹਿਲਾਂ ਨਕਸਲੀਆਂ ਨੇ ਕਾਂਕੇਰ ਵਿਚ ਬੀ. ਐੱਸ. ਐੱਫ. ਨੂੰ ਨਿਸ਼ਾਨਾ ਬਣਾ ਕੇ 6 ਲੜੀਵਾਰ ਆਈ. ਈ. ਡੀ. ਧਮਾਕੇ ਕੀਤੇ ਹਨ। ਇਸ ਹਮਲੇ ਵਿਚ ਐੱਸ. ਆਈ ਮਹਿੰਦਰ ਸਿੰਘ ਸ਼ਹੀਦ ਸ਼ਹੀਦ ਹੋ ਗਏ ਹਨ। ਉਨ੍ਹਾਂ ਨੂੰ ਏਅਰ ਲਿਫਟ ਜ਼ਰੀਏ ਰਾਏਪੁਰ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉੱਥੇ ਹੀ ਬੀਜਾਪੁਰ ਵਿਚ ਸੁਰੱਖਿਆ ਫੋਰਸ ਅਤੇ ਨਕਸਲੀਆਂ ਵਿਚਾਲੇ ਮੁਕਾਬਲੇ ਵਿਚ ਇਕ ਨਕਸਲੀ ਢੇਰ ਹੋਇਆ ਹੈ, ਜਦਕਿ ਇਕ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਬੀ. ਐੱਸ. ਐੱਫ. ਦੀ ਇਕ ਟੀਮ ਐਤਵਾਰ ਦੀ ਸਵੇਰ ਨੂੰ ਕਾਂਕੇਰ ਦੇ ਕੋਇਲੀਬੇੜਾ ਇਲਾਕੇ ਵਿਚ ਗਸ਼ਤ ਲਈ ਨਿਕਲੀ ਸੀ। ਇਸ ਦੌਰਾਨ ਨਕਸਲੀਆਂ ਨੇ ਇੱਥੇ ਲਾਏ ਗਏ 6 ਆਈ. ਈ. ਡੀ. ਧਮਾਕੇ ਕੀਤੇ, ਜਿਸ ਦੀ ਲਪੇਟ ਵਿਚ ਜਵਾਨਾਂ ਦਾ ਵਾਹਨ ਆ ਗਿਆ। ਧਮਾਕੇ ਮਗਰੋਂ ਇਲਾਕੇ ਵਿਚ ਵੱਡੇ ਪੱਧਰ ‘ਤੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਦੱਸਣਯੋਗ ਹੈ ਕਿ 12 ਨਵੰਬਰ ਨੂੰ ਇੱਥੇ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ।