ਫ਼ਿੱਸ਼ ਖਾਣ ਦੇ ਸ਼ੌਕਿਨਾਂ ਲਈ ਅੱਜ ਅਸੀਂ ਲਿਆਏ ਹਾਂ ਚਿੱਲੀ ਲਾਈਮ ਗ੍ਰਿਲਡ ਫ਼ਿੱਸ਼ ਦੀ ਰੈਸਿਪੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ_
ਤੇਲ – 1 ਵੱਡਾ ਚੱਮਚ
ਲਸਣ – 1 ਵੱਡਾ ਚੱਮਚ
ਅਦਰਕ – 1 ਵੱਡਾ ਚੱਮਚ
ਲਾਲ ਮਿਰਚ – 1 ਵੱਡਾ ਚੱਮਚ
ਓਰੇਗਾਨੋ – 1 ਚੱਮਚ
ਨਮਕ – 1 ਚੱਮਚ
ਕਾਲੀ ਮਿਰਚ ਪਾਊਡਰ – 1/2 ਚੱਮਚ
ਨਿੰਬੂ ਦਾ ਰਸ – 1, 1/2 ਚੱਮਚ
ਮੱਛੀ – 350 ਗ੍ਰਾਮ
ਘਿਉ – 45 ਮਿਲੀਲਿਟਰ
ਵਿਧੀ_
1. ਕਟੋਰੇ ਵਿੱਚ ਘਿਉ ਨੂੰ ਛੱਡ ਕੇ ਸਾਰੀ ਸਮੱਗਰੀ ਮਿਲਾ ਲਓ।
2. ਮੱਛੀ ਨੂੰ 1 ਘੰਟੇ ਲਈ ਮੈਰੀਨੇਟ ਲਈ ਰੱਖ ਦਿਓ।
3. ਇੱਕ ਗ੍ਰਲਿਡ ਪੈਨ ਵਿੱਚ 45 ਮਿਲੀਲਿਟਰ ਘਿਉ ਗਰਮ ਕਰੋ।
4. ਮਸਾਲੇਦਾਰ ਮੱਛੀ ਦੇ ਟੁੱਕੜੇ ਉਸ ‘ਤੇ ਰੱਖੋ ਅਤੇ ਬਰਾਉਨ ਹੋਣ ਤੱਕ ਪਕਾਓ।
5. ਗਰਮਾ-ਗਰਮ ਸਰਵ ਕਰੋ।