ਚੰਡੀਗੜ੍ਹ – ਅੱਜ ਧਨਤੇਰਸ ਮੌਕੇ ਬਾਜ਼ਾਰਾਂ ਵਿਚ ਭਾਰੀ ਰੌਣਕ ਰਹੀ ਅਤੇ ਲੋਕਾਂ ਵਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਗਹਿਣੇ ਅਤੇ ਸੋਨੇ-ਚਾਂਦੀ ਦੇ ਸਿੱਕੇ ਖੂਬ ਵਿਕੇ।
ਇਸ ਤੋਂ ਇਲਾਵਾ ਲੋਕਾਂ ਨੇ ਭਾਂਡਿਆਂ ਅਤੇ ਪੂਜਾ ਆਦਿ ਦਾ ਸਾਮਾਨ ਵੀ ਜਮ ਕੇ ਖਰੀਦਿਆ। ਦੱਸਣਯੋਗ ਹੈ ਕਿ ਧਨਤੇਰਸ ਦੇ ਦਿਨ ਭਾਂਡੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ।