ਅੰਮ੍ਰਿਤਸਰ : ਬੀ. ਐੱਸ. ਐੱਫ. ਨੇ ਸੋਮਵਾਰ ਸਵੇਰੇ ਬੀ. ਓ. ਪੀ. ਰਾਮਕੋਟ ਤੋਂ ਇਕ ਪਾਕਿਸਤਾਨੀ ਨੂੰ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਘੁਸਪੈਠੀਏ ਕੋਲੋਂ ਇਕ ਅਮਰੀਕੀ ਮਾਰਕਾ ਰਾਈਫਲ, ਮੈਗਜ਼ੀਨ, ਮੋਬਾਇਲ ਅਤੇ 28 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਬੀ. ਐੱਸ. ਐੱਫ. ਜਵਾਨਾਂ ਵਲੋਂ ਇਲਾਕੇ ਵਿਚ ਸਰਮ ਮੁਹਿੰਮ ਚਲਾਈ ਗਈ ਅਤੇ ਇਸ ਮੁਹਿੰਮ ਦੌਰਾਨ ਜਵਾਨਾਂ ਨੂੰ ਬੀ. ਓ. ਪੀ. ਰਨੀਆ ਨੇੜੇ 3 ਕਿੱਲੋ ਹੈਰੋਇਨ ਵੀ ਬਰਾਮਦ ਹੋਈ।
ਮਿਲੀ ਜਾਣਕਾਰੀ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਹੋਰ ਘੁਸਪੈਠੀਏ ਵੀ ਸਰਹੱਦ ਪਾਰ ਕਰਨ ਦੀ ਫਿਰਾਕ ਵਿਚ ਸਨ ਪਰ ਬੀ. ਐੱਸ. ਐੱਫ. ਨੇ ਉਨ੍ਹਾਂ ਦਾ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।