ਆਸਾਮ-ਆਸਾਮ ਦੇ ਤਿਨਸੁਕਿਆ ਜ਼ਿਲੇ ‘ਚ 5 ਲੋਕਾਂ ਦੀ ਸ਼ਰੇਆਮ ਹੱਤਿਆ ਕਰਨ ‘ਤੇ ਕੁਝ ਸੰਗਠਨਾਂ ਵੱਲੋਂ ਸਾਰੇ ਸੂਬੇ ਨੂੰ ਸ਼ਨੀਵਾਰ ਨੂੰ 24 ਘੰਟਿਆ ਤੱਕ ਬੰਦ ਕੀਤਾ ਗਿਆ ਹੈ। ਬੰਦ ਸਮਰੱਥਕਾਂ ਨੇ ਵੱਖ-ਵੱਖ ਸਥਾਨਾਂ ‘ਤੇ ਜਬਰਦਸਤੀ ਦੁਕਾਨਾਂ ਬੰਦ ਕਰਨ ਅਤੇ ਵਾਹਨਾਂ ‘ਤੇ ਰੋਕ ਕੇ ਆਵਾਜਾਈ ਵੀ ਪ੍ਰਭਾਵਿਤ ਕਰਨ ਦਾ ਯਤਨ ਵੀ ਕੀਤਾ ਸੀ। ਇਸ ਸੂਬੇ ਪੱਧਰ ‘ਤੇ ਬੰਦ ਕਰਨ ਨਾਲ ਐਮਰਜੈਂਸੀ ਸੇਵਾਵਾਂ ਵੀ ਬੰਦ ਕੀਤੀਆਂ ਗਈਆ।
ਇਸ ਸੂਬਾ ਪੱਧਰੀ ਬੰਦ ਨੂੰ ਸਾਰੇ ਆਸਾਮ ਬੰਗਾਲੀ ਨੌਜਵਾਨ ਸਟੂਡੈਂਟਸ ਕੌਂਸਲ ਨੇ ਬੁਲਾਇਆ ਸੀ, ਜਿਸ ਦਾ ਵੱਖ-ਵੱਖ ਬੰਗਾਲੀ ਸੰਗਠਨਾਂ ਨੇ ਸਮਰੱਥਨ ਕੀਤਾ ਸੀ। ਤਿਨਸੁਕਿਆ ਜ਼ਿਲੇ ਦੇ ਢੋਲਾ ਥਾਣੇ ਖੇਤਰ ‘ਚ 1 ਨਵੰਬਰ ਨੂੰ ਓਲਫਾ (ਆਈ) ਦੇ ਸ਼ੱਕੀ ਅੱਤਵਾਦੀਆਂ ਨੇ 5 ਬੰਗਾਲੀ ਨੌਜਵਾਨਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਮੱਧ ਅਤੇ ਦੱਖਣੀ ਆਸਾਮ ਦੇ ਕੁਝ ਸਥਾਨਾਂ ‘ਤੇ ਜੀਵਨ ਪ੍ਰਭਾਵਿਤ ਰਿਹਾ ਪਰ ਇਸ ਤੋਂ ਇਲਾਵਾ ਕਿਸੇ ਵੀ ਸਥਾਨ ‘ਤੇ ਬੰਦ ਦਾ ਕੋਈ ਵੀ ਅਸਰ ਨਹੀਂ ਰਿਹਾ ਹੈ। ਬੰਦ ਸਮਰੱਥਕਾਂ ਨੇ ਵੱਖ-ਵੱਖ ਸਥਾਨਾਂ ‘ਤੇ ਵਾਹਨਾਂ ‘ਚ ਭੰਨ ਤੋੜ ਕਰਨ ਦਾ ਯਤਨ ਕੀਤਾ ਪਰ ਆਵਾਜ਼ਾਈ ਸਧਾਰਨ ਤਰੀਕੇ ਨਾਲ ਜਾਰੀ ਰਹੀ। ਇਸ ਤੋਂ ਇਲਾਵਾ ਗੁਵਾਹਾਟੀ ‘ਤੇ ਬੰਦ ਦਾ ਕੋਈ ਵੀ ਖਾਸ ਪ੍ਰਭਾਵ ਨਹੀਂ ਪਿਆ ਹੈ।