ਗੁਰਕੀਰਤ ਸਿੰਘ ਥੂਹੀ ਦੀ ਬੇਵਕਤੀ ਮੌਤ “ਜੱਟ ਮਹਾਂ ਸਭਾ” ਨੂੰ ਨਾ ਪੂਰਿਆ ਜਾਣ ਵਾਲਾ ਘਾਟਾ : ਰਾਜਿੰਦਰ ਸਿੰਘ ਬਡਹੇੜੀ

ਕਿਸੇ ਸਮੇਂ ਸਵਰਗੀ ਕੈਪਟਨ ਕੰਵਲਜੀਤ ਸਿੰਘ ਸਾਬਕਾ ਖਜਾਨਾ ਮੰਤਰੀ ਦੇ ਸਿਆਸੀ ਸਕੱਤਰ ਰਹੇ ਅਤੇ ਉਹਨਾਂ ਦੀ ਬੇਵਕਤੀ ਮੌਤ ਤੋਂ ਬਾਅਦ ਬਾਦਲਕਿਆਂ ਦੀਆਂ ਪਰਿਵਾਰ ਪ੍ਰਸਤ ਨੀਤੀਆਂ ਦਾ ਵਿਰੋਧ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਸਮਾਜ ਸੇਵਾ ਕਰਦੇ ਹੋਏ ਜੱਟ ਮਹਾਂ ਸਭਾ ਦੇ ਸੂਬਾ ਡੈਲੀਗੇਟ ਗੁਰਕੀਰਤ ਸਿੰਘ ਥੂਹੀ ਰਾਤ ਇੱਕ ਸੜਕ ਹਾਦਸੇ ਨਾਲ ਇਸ ਸੰਸਾਰ ਚੋਂ ਚਲਾਣਾ ਕਰ ਗਏ ਨੇ ਜਿੱਥੇ ਅੱਜ ਮੰਨ ਇਸ ਗੱਲੋਂ ਉਦਾਸ ਹੈ ਕਿ ਨਿੱਜੀ ਤੌਰ ਤੇ ਦੁੱਖ ਸੁੱਖ ਦਾ ਭਾਈਵਾਲ ਵੱਡਾ ਭਰਾ ਸਾਡੇ ਕੋਲੋਂ ਸਦਾ ਲਈ ਸਰੀਰਕ ਤੋਰ ਤੇ ਚਲਾ ਗਿਆ ਹੈ ਪ੍ਰੰਤੁ ਇਸ ਗੱਲ ਦੀ ਮੰਨ ਨੂੰ ਤਸੱਲੀ ਵੀ ਹੈ ਕਿ ਜਿਵੇਂ ਕੈਪਟਨ ਕੰਵਲਜੀਤ ਸਿੰਘ ਜੀ ਇਸ ਸੰਸਾਰ ਵਿੱਚੋਂ ਚਿੱਟੀ ਚਾਦਰ ਪਾਕ ਦਾਮਨ ਲੈ ਕੇ ਰੁੱਖ਼ਸਤ ਹੋਏ ਸੀ ਸ੍ਰ ਗੁਰਕੀਰਤ ਸਿੰਘ ਥੂਹੀ ਵੀ ਪੂਰਾ ਜੀਵਨ ਇਮਾਨਦਾਰੀ ਨਾਲ ਕੱਟ ਕੇ ਏਸ ਸੰਸਾਰ ਤੋਂ ਅਲਵਿਦਾ ਹੋਏ ਨੇ ;;;;ਕੋਈ ਅੱਜ ਪਰਦੇਸੀ ਹੋ ਚਲਿਆ ਕਿਸੇ ਕੱਲ ਪਰਦੇਸੀ ਹੋ ਜਾਣਾ ,,ਕੁੱਝ ਠਹਿਰ ਜਿੰਦੜੀਏ ਠਹਿਰ ਅਜੇ ਮੈ ਹੋਰ ਬੜਾ ਕੁਝ ਕਰਨਾ” ਗੁਰਕੀਰਤ ਸਿੰਘ ਥੂਹੀ ਦੀ ਬੇਵਕਤੀ ਮੌਤ ਨਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ,ਮਹਾਰਾਣੀ ਪਰਨੀਤ ਕੌਰ ਸਾਬਕਾ ਕੇਂਦਰੀ ਮੰਤਰੀ, ਆਲ ਇੰਡੀਆ ਜੱਟ ਮਹਾਂ ਸਭਾ ਅਤੇ ਸਮਾਜ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ।ਵਾਹਿਗੁਰੂ ਕਿਰਪਾ ਕਰੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਰਿਵਾਰ ਅਤੇ ਸਬੰਧੀਆਂ ਇਹ ਦੁੱਖ ਬਰਦਾਸ਼ਤ ਕਰਨ ਦਾ ਬਲ ਬਖਸ਼ੇ ।